ਗੁਜਰਾਤ ਦੇ ਨਡਿਆਦ ਜ਼ਿਲ੍ਹੇ ਵਿੱਚ 3 ਦੁਕਾਨਾਂ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਉਥੇ ਖੜ੍ਹੀ ਕਾਰ ਵੀ ਸੜ ਕੇ ਸੁਆਹ ਹੋ ਗਈ। ਜ਼ਿਲ੍ਹਾ ਫਾਇਰ ਅਫ਼ਸਰ ਦੀਕਸ਼ਿਤ ਪਟੇਲ ਨੇ ਦੱਸਿਆ ਕਿ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਅੱਗ ਬਿਜਲੀ ਦੀ ਤਾਰ ਉਪਰੋਂ ਡਿੱਗਣ ਨਾਲ ਲੱਗੀ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।