ਬਿਹਾਰ ਦੀ ਰਾਜਧਾਨੀ ਪਟਨਾ 'ਚ ਰੇਲਵੇ ਜੰਕਸ਼ਨ ਨੇੜੇ ਇਕ ਹੋਟਲ 'ਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਸਾਰਾ ਹੋਟਲ ਸੜ ਰਿਹਾ ਹੈ। ਇਸ ਘਟਨਾ 'ਚ ਦੋ ਲੋਕ ਜ਼ਖਮੀ ਹੋਏ ਹਨ। ਹੋਟਲ ਦੇ ਦੋ ਕਰਮਚਾਰੀ ਛੱਤ 'ਤੇ ਫਸੇ ਹੋਏ ਹਨ।