Friday, November 22, 2024
 

ਚੰਡੀਗੜ੍ਹ / ਮੋਹਾਲੀ

ਮੋਹਾਲੀ ਵਿਚ 3 ਕੋਰੋਨਾ ਮਰੀਜ਼ ਰਾਜ਼ੀ ਹੋ ਕੇ ਘਰਾਂ ਨੂੰ ਪਰਤੇ

May 15, 2020 10:57 AM
ਮੋਹਾਲੀ : ਮੋਹਾਲੀ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੇ ਠੀਕ ਹੋਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਲੜੀ ਵਿਚ ਅੱਜ 3 ਹੋਰ ਮਰੀਜ਼ ਰਾਜ਼ੀ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਨ•ਾਂ ਵਿਚੋਂ ਦੋ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲ ਗਈ। ਤੀਜਾ ਵਿਅਕਤੀ ਮੁੱਲਾਂਪੁਰ ਵਾਸੀ ਹੈ। ਸਿਹਤ ਵਿਭਾਗ ਹੁਣ ਰੋਜ਼ਾਨਾ 100 ਤੋਂ ਵੀ ਵੱਧ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਅੱਜ 100 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਤਿੰਨ ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਜਦਕਿ ਅੱਜ 67 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਸ ਤਰ•ਾਂ ਮੋਹਾਲੀ ਜ਼ਿਲੇ ਵਿਚੋਂ ਕੁੱਲ 70 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
 

Have something to say? Post your comment

Subscribe