ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਜੇਕਰ ਤੁਸੀਂ ਆਪਣਾ ਬਿਨਾਂ ਡਾਈਟਿੰਗ ਕੀਤੇ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਨੁਸਖਾ ਦੱਸਣ ਜਾ ਰਹੇ ਹਾਂ ਜੋ ਭਾਰ ਘੱਟ ਕਰਨ 'ਚ ਮਦਦ ਕਰੇਗਾ। ਖੀਰੇ ਅਤੇ ਪੂਦੀਨੇ ਦੇ ਸੂਪ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਖੀਰੇ ਦਾ ਠੰਡਾ ਸੂਪ ਪੋਸ਼ਟਿਕ ਤੱਤਾਂ ਦਾ ਖਜਾਨਾ ਹੈ। ਭਾਰ ਘੱਟ ਕਰਨ ਲਈ ਇਹ ਕਾਫੀ ਮਦਦਗਾਰ ਸਾਬਤ ਹੁੰਦਾ ਹੈ।
ਸੂਪ ਬਣਾਉਣ ਲਈ ਲਈ ਸਮੱਗਰੀ
ਖੀਰਾ— 1
ਦਹੀ— 1 ਛੋਟੀ ਕਟੋਰੀ
ਨਿੰਬੂ ਦਾ ਰਸ — 2 ਚਮਚੇ
ਪੁਦੀਨੇ ਦੇ ਪੱਤੇ- 10 ਦੇ ਕਰੀਬ
ਬਣਾਉਣ ਦਾ ਤਰੀਕਾ
ਖੀਰੇ ਦਾ ਸੂਪ ਬਣਾਉਣਾ ਬਹੁਤ ਹੀ ਸੌਖਾ ਹੈ। ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਲੋੜ ਮੁਤਾਬਕ ਸਾਰੇ ਖਾਧ ਪਦਾਰਥਾਂ ਨੂੰ ਇਕੱਠਾ ਕਰ ਲਵੋ। ਇਸ ਤੋਂ ਬਾਅਦ ਇਸ ਨੂੰ ਮਿਕਸਰ 'ਚ ਮਿਕਸ ਕਰ ਲਵੋ ਅਤੇ ਅਖੀਰ 'ਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ।
ਸੂਪ ਦੇ ਫਾਇਦੇ
ਖੀਰੇ 'ਚ ਲਗਭਗ 98 ਫੀਸਦੀ ਪਾਣੀ ਹੁੰਦਾ ਹੈ। ਇਹ ਐਂਟੀਆਕਸੀਡੈਂਟ, ਮਹੱਤਵਪੂਰਨ ਵਿਟਾਮਿਨ ਅਤੇ ਖਣਿਜਾਂ ਨਾਲ ਭਰਿਆ ਹੋਇਆ ਹੈ। ਖੀਰੇ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਜਲਦੀ ਭੁੱਖ ਨਹੀਂ ਲੱਗਦੀ।
ਨਿੰਬੂ ਦਾ ਰਸ ਅਤੇ ਪੁਦੀਨੇ ਦੇ ਪੱਤੇ
ਨਿੰਬੂ ਦਾ ਰਸ ਅਤੇ ਪੁਦੀਨੇ ਦੇ ਪੱਤੇ, ਦੋਵੇਂ ਹੀ ਗਰਮੀ 'ਚ ਸਰੀਰ ਦੇ ਲਈ ਜ਼ਰੂਰੀ ਪੋਸ਼ਟਿਕ ਤੱਤ ਦਾ ਕੰਮ ਕਰਦੇ ਹਨ। ਇਹ ਮੈਟਾਬਾਲੀਜ਼ਿਮ ਅਤੇ ਪਾਚਣ ਨੂੰ ਵਧੀਆ ਕੰਮ ਕਰਨ 'ਚ ਮਦਦ ਕਰਦੇ ਹਨ।
ਦਹੀ
ਦਹੀ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਦੋਵੇਂ ਹੀ ਭਾਰ ਘਟਾਉਣ ਅਤੇ ਫੈਟ ਬਰਨ ਕਰਨ 'ਚ ਮਦਦ ਕਰਦੇ ਹਨ।