ਐਲ.ਜੀ. ਪਾਲੀਮਰਸ ਪਲਾਂਟ ਨੂੰ ਜਲਦ ਤੋਂ ਜਲਦ ਬੰਦ ਕਰਨ ਦੀ ਕੀਤੀ ਮੰਗ
ਵਿਸ਼ਾਖਾਪਟਨਮ : ਸ਼ਹਿਰ ਦੇ ਨੇੜੇ ਆਰ.ਆਰ ਵੇਂਕਟਪੁਰਮ ਪਿੰਡ 'ਚ ਐਲ.ਜੀ ਪਾਲੀਮਰਸ ਨੂੰ ਤੁਰਤ ਬੰਦ ਕਰਨ ਦੀ ਮੰਗ ਕਰਦੇ ਹੋਏ ਸਨਿਚਰਵਾਰ ਨੂੰ ਪਿੰਡ ਦੇ ਲੋਕਾਂ ਨੇ ਇਥੇ ਪ੍ਰਦਰਸ਼ਨ ਕੀਤਾ ਜਿਸ ਨਾਲ ਪਲਾਂਟ ਖੇਤਰ 'ਚ ਤਨਾਅ ਵੱਧ ਗਿਆ ਹੈ। ਪ੍ਰਦਰਸ਼ਨਕਾਰੀਆ ਨੇ ਗੈਸ ਰਿਸਾਵ 'ਚ ਮਾਰੇ ਗਏ ਦੋ ਲੋਕਾਂ ਦੀਆਂ ਲਾਸ਼ਾਂ ਫੈਕਟਰੀ ਦੇ ਮੁੱਖ ਗੇਟ ਦੇ ਸਾਹਮਣੇ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਕੁਝ ਲੋਕ ਪਲਾਂਟ ਦੇ ਅੰਤਰ ਵੜ ਗਏ। ਇਸ ਦੌਰਾਨ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਡੀ.ਜੀ ਸਵਾਂਗ ਗੈਸ ਰਿਸਾਵ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਸਨ ਅਤੇ ਹਾਲਾਤ 'ਚ ਸੁਧਾਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਪ੍ਰਬੰਧਨ ਨਾਲ ਗੱਲਬਾਤ ਕਰ ਰਹੇ ਸਨ। ਇਹ ਲਾਸਾਂ ਪੋਸਟਮਾਰਟਮ ਦੇ ਬਾਅਦ ਕੇਜੀਐਚ ਮੁਦਰਾਘਰ ਤੋਂ ਸਨਿਚਰਵਾਰ ਨੂੰ ਅੰਤਮ ਸਸਕਾਰ ਲਈ ਪਿੰਤ ਵਿਚ ਲਿਆਈਆਂ ਗਈਆਂ ਸਨ। ਹਾਲਾਂਕਿ ਭੜਕੇ ਪਿੰਡ ਵਾਸੀਆਂ ਨੇ ਫੈਕਟਰੀ ਦੇ ਗੇਟ ਦੇ ਸਾਹਮਣੇ ਐਂਬੁਲੈਂਸ ਰੋਕ ਦਿਤੀ ਅਤੇ ਲਾਸਾਂ ਨੂੰ ਸੜਕ 'ਤੇ ਰੱਖ ਦਿਤਾ। ਪਿੰਡ ਵਾਸੀਆਂ ਨੇ ਕਿਹਾ ਕਿ ਫੈਕਟਰੀ ਨੇ ਇਥੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਤਾ ਹੈ, ਇਸ ਲਈ ਇਸ ਨੂੰ ਤੁਰਤ ਬੰਦ ਕੀਤਾ ਜਾਵੇ। ਪਲਾਸਟਿਕ ਉਤਪਾਦ ਬਣਾਊਣ ਵਾਲੀ ਇਸ ਫੈਕਟਰੀ ਕਾਰਨ ਵੀਰਵਾਰ ਨੂੰ ਸਟਾਈਰਨ ਗੈਸ ਰਿਸਾਵ ਦੇ ਬਾਅਦ 12 ਲੋਕਾਂ ਦੀ ਮੌਤ ਹੋ ਗਈ ਸੀ। ਗੈਸ ਰਿਸਾਵ ਦੇ ਘਟਨਾ ਦੇ ਬਾਅਦ ਸੈਂਕੜੇ ਲੋਕਾਂ ਨੂੰ ਵਿਸ਼ਾਖਾਪਟਨਮ 'ਚ ਠਹੀਰਾਇਆ ਗਿਆ ਜੋ ਅੱਜ ਸਵੇਰੇ ਪਿੰਡ ਵਾਪਸ ਆ ਗਏ। ਉਹ ਫੈਕਟਰੀ ਦੇ ਪ੍ਰਬੰਧਨ ਦੇ ਵਿਰੁਧ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਫੈਕਟਰੀ ਬੰਦ ਕਰਨ ਦੀ ਮੰਗ ਕਰ ਰਹੇ ਸਨ। ਸੁਰੱਖਿਆ ਕਾਰਨਾ ਕਰ ਕੇ ਪਲਾਂਟ ਦੇ ਕੋਲ ਤਾਇਨਾਤ ਪੁਲਿਸ ਕਰਮੀਆਂ ਨੇ ਲੋਕਾਂ ਨੂੰ ਫੈਕਟਰੀ ਦੇ ਕੋਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਘੇਰਾ ਤੋੜ ਦਿਤਾ ਅਤੇ ਫੈਕਟਰੀ ਦੇ ਗੇਟ ਦੇ ਕੋਲ ਧਰਨੇ ਦੇ ਬੈਠ ਗਏ। ਪੁਲਿਸ ਨੇ ਸ਼ੁਰੂਆਤ 'ਚ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਅਤੇ ਉਥੇ ਤੋਂ ਲੈ ਗਈ ਪਰ ਕੁੱਝ ਦੇਰ 'ਚ ਮੌਕੇ 'ਤੇ ਵੱਡੀ ਗਿਣਤੀ ਵਿਚ ਹੋਰ ਲੋਕ ਇਕੱਠੇ ਹੋ ਗਏ।
ਇਸ ਦੌਰਾਨ ਵਿਸ਼ਾਖਾਪਟਨਮ ਦੇ ਪੁਲਿਸ ਕਮਿਸ਼ਨਰ ਆਰ ਕੇ ਮੀਣਾ ਨੇ ਅਪਣੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਲੋਕਾਂ ਨੂੰ ਫੈਕਟਰੀ ਤੋਂ ਬਾਹਰ ਆਉਣ ਦਾ ਨਿਰਦੇਸ਼ ਦਿਤਾ ਜਿਸ ਦੇ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆ ਨੂੰ ਬਾਹਰ ਕੱਢਿਆ।