ਕਾਨਪੁਰ : ਤਾਲਾਬੰਦੀ ਦੌਰਾਨ ਆਵਾਜਾਈ ਵਿੱਚ ਛੋਟ ਮਿਲੀ ਤਾਂ ਸ਼ਰਾਬ ਤਸਕਰ ਵੀ ਸਰਗਰਮ ਹੋ ਗਏ। ਹਰਿਆਣਾ ਤੋਂ ਦੋ ਕੰਟੇਨਰ ਇੰਗਲਿਸ਼ ਸ਼ਰਾਬ ਦੇ ਬਿਹਾਰ ਭੇਜੇ ਜਾ ਰਹੇ ਸਨ। ਲਖਨਊ ਐਸਟੀਐਫ ਅਤੇ ਕਾਨਪੁਰ ਦੇ ਮਹਾਰਾਜਪੁਰ ਥਾਣੇ ਦੀ ਪੁਲਿਸ ਨੇ ਪ੍ਰਯਾਗਰਾਜ ਹਾਈਵੇ ਤੋਂ ਸ਼ਰਾਬ ਨਾਲ ਭਰੇ ਦੋ ਟਰੱਕਾਂ ਨੂੰ ਫੜਿਆ ਹੈ। ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ। ਦੋਵੇਂ ਟਰੱਕ ਡਰਾਈਵਰ ਅਤੇ ਚਾਲਕ ਅਤੇ ਖਲਾਸੀ ਬਚ ਨਿਕਲੇ ਪਰ ਇਕ ਨੂੰ ਫੜ ਲਿਆ ਹੈ।
ਮਹਾਰਾਜਪੁਰ ਥਾਣੇਦਾਰ ਰਾਘਵੇਂਦਰ ਸਿੰਘ ਅਨੁਸਾਰ ਐਸਟੀਐਫ ਨੇ ਸੂਚਨਾ ਦੇ ਆਧਾਰ ਉੱਤੇ ਕਾਨਪੁਰ ਤੋਂ ਪ੍ਿਰਆਗਰਾਜ ਜਾਣ ਵਾਲੇ ਹਾਈਵੇ ਉੱਤੇ ਵਾਹਨਾਂ ਦੀ ਚੈਕਿੰਗ ਮੁਹਿੰਮ ਚਲਾਈ ਸੀ। ਕਰੀਬ ਸੈਂਕੜੇ ਗੱਡੀਆਂ ਦੀ ਜਾਂਚ ਕਰਨ ਤੋਂ ਬਾਅਦ ਦੋ ਟਰੱਕ ਫੜੇ ਗਏ ਜੋ ਬੰਦ ਸਨ। ਪੁਲਿਸ ਨੂੰ ਚੈਕਿੰਗ ਕਰਦੇ ਵੇਖ ਟਰੱਕ ਵਿੱਚ ਸਵਾਰ ਦੋਸ਼ੀ ਫ਼ਰਾਰ ਹੋ ਗਏ। ਪੁਲਿਸ ਨੇ ਇਕ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ। ਟਰੱਕ ਖੋਲ੍ਹਣ ਤੋਂ ਬਾਅਦ ਵੇਖਿਆ ਕਿ ਦੋਵਾਂ ਵਿੱਚ ਲੱਖਾਂ ਦੀ ਸ਼ਰਾਬ ਲੱਦੀ ਹੋਈ ਸੀ।
ਮਹਾਰਾਜਪੁਰ ਐਸ ਓ ਨੇ ਦੱਸਿਆ ਕਿ ਸ਼ਰਾਬ ਹਰਿਆਣਾ ਤੋਂ ਬਿਹਾਰ ਲਿਜਾਈ ਜਾ ਰਹੀ ਸੀ। ਦੋਵਾਂ ਟਰੱਕਾਂ ਵਿੱਚ ਅੰਗਰੇਜ਼ੀ ਸ਼ਰਾਬ ਦੇ ਤਿੰਨ ਬ੍ਰਾਂਡ ਭਰੇ ਗਏ ਹਨ। ਉਹ ਗਿਣੇ ਜਾ ਰਹੇ ਹਨ। ਕਾਬੂ ਕੀਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।