Sunday, April 06, 2025
 
BREAKING NEWS

ਹੋਰ ਰਾਜ (ਸੂਬੇ)

ਟਰੈਕ ਤੇ ਸੁੱਤੇ ਪ੍ਰਵਾਸੀ ਮਜ਼ਦੂਰਾਂ ਉਤੋਂ ਲੰਘੀ ਰੇਲ, 17 ਦੀ ਮੌਤ

May 08, 2020 09:07 AM

ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਵਿਖੇ ਪਟੜੀ ਤੇ ਸੁੱਤੇ ਪ੍ਰਵਾਸੀ ਮਜ਼ਦੂਰਾਂ ਉੱਤੋਂ ਦੀ ਰੇਲ ਗੱਡੀ ਲੰਘਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਔਰੰਗਾਬਾਦ ਜਾਲਣਾ ਰੇਲਵੇ ਲਾਈਨ ਤੇ ਸ਼ੁੱਕਰਵਾਰ ਸਵੇਰੇ 6.30 ਵਜੇ ਹੋਇਆ। ਫਲਾਈਓਵਰ ਦੇ ਨਜ਼ਦੀਕ ਪਟਰੀ ਤੇ ਸੁੱਤੇ 17 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਚਾਰ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। 

  ਸਾਰੇ ਪਰਵਾਸੀ ਮਜ਼ਦੂਰ ਮੱਧ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ ਜੋ ਇਕ ਲੋਹੇ ਦੀ ਫੈਕਟਰੀ ਵਿਚ ਕੰਮ ਕਰਦੇ ਸਨ ਅਤੇ ਟਰੇਨ ਫੜਨ ਲਈ ਭੁਸਾਵਲ ਵੱਲ ਜਾ ਰਹੇ ਸਨ। ਘਟਨਾ ਸਬੰਧੀ ਸਾਊਥ ਸੈਂਟਰਲ ਰੇਲਵੇ ਦੇ ਪੀ ਆਰ ਓ ਨੇ ਕਿਹਾ ਹੈ ਕਿ ਇਹ ਮਾਲ ਗੱਡੀ ਦੀ ਖਾਲੀ ਲਾੲੀਨ ਸੀ। ਆਰ ਪੀ ਐਫ ਅਤੇ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕਿਵੇਂ ਘਟਨਾ ਸਥਾਨ ਦਾ ਜਾਇਜ਼ਾ ਲਿਆ।

 

Have something to say? Post your comment

 
 
 
 
 
Subscribe