ਗਵਾਲੀਅਰ : ਮੱਧ ਪ੍ਰਦੇਸ਼ ਦੀ ਗਵਾਲੀਅਰ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਕ ਕੈਦੀ ਵਿਸ਼ਨੂੰ ਸਿੰਘ ਰਾਜਾਵਤ ਨੇ ਚਮਚ ਦਾ ਚਾਕੂ ਬਣਾ ਕੇ ਆਪਣਾ ਗੁਪਤ ਅੰਗ ਵੱਢ ਕੇ ਸ਼ਿਵਲਿੰਗ 'ਤੇ ਚੜ੍ਹਾ ਦਿੱਤਾ। ਭਿੰਡ ਵਾਸੀ ਕੈਦੀ ਵਿਸ਼ਨੂੰ ਸਿੰਘ ਰਾਜਾਵਤ ਨੇ ਚਮਚ ਦਾ ਚਾਕੂ ਬਣਾ ਕੇ ਇਹ ਕਾਰਾ ਕੀਤਾ। ਜ਼ਖਮੀ ਕੈਦੀ ਨੂੰ ਗੰਭੀਰ ਹਾਲਤ ਵਿਚ ਸਥਾਨਕ ਜੈਰੋਗਿਆ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਵਿਸ਼ਨੂੰ ਸਿੰਘ ਰਾਜਾਵਤ ਗਵਾਲੀਅਰ ਦੀ ਕੇਂਦਰੀ ਜੇਲ੍ਹ ਵਿੱਚ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਮੰਗਲਵਾਰ ਸਵੇਰੇ ਸਾਢੇ ਪੰਜ ਵਜੇ ਜਾਗਿਆ ਅਤੇ ਫਿਰ ਇਸ਼ਨਾਨ ਕਰਕੇ ਜੇਲ੍ਹ ਦੇ ਅਹਾਤੇ ਵਿੱਚ ਸਥਿਤ ਸ਼ਿਵ ਮੰਦਰ ਪਹੁੰਚਿਆ। ਇਥੇ ਪੂਜਾ ਕਰਨ ਤੋਂ ਪਹਿਲਾਂ ਵਿਸ਼ਨੂੰ ਸਿੰਘ ਨੇ ਫਰਸ਼ ਧੋ ਕੇ ਸਾਫ਼ ਕੀਤਾ। ਉਸ ਤੋਂ ਬਾਅਦ, ਉਥੇ ਬੈਠ ਕੇ, ਜੈਕਾਰੇ ਛੱਡੇ ਅਤੇ ਆਪਣਾ ਗੁਪਤ ਅੰਗ ਕੱਟ ਕੇ ਭਗਵਾਨ ਸ਼ੰਕਰ ਨੂੰ ਭੇਟ ਕੀਤਾ।
ਇਹ ਅਹਿਮ ਖਬਰ ਪੜ੍ਹੋ : ਪੁਰਾਣੀ ਰੰਜਿਸ਼ ਦੇ ਚਲਦਿਆਂ ਸਰਪੰਚ ਦਾ ਕਤਲ
ਖੂਨ ਜਿਆਦਾ ਵਗਣ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਜੇਲ੍ਹ ਦੇ ਗਾਰਡ ਦੀ ਨਿਗ੍ਹਾ ਉਸ ਉਤੇ ਪਈ। ਜੇਲ੍ਹ ਗਾਰਡ ਨੇ ਉੱਚ ਅਧਿਕਾਰੀ ਨੂੰ ਕੈਦੀ ਦੀ ਇਸ ਹਰਕਤ ਬਾਰੇ ਦੱਸਿਆ। ਜੈਰੋਗਿਆ ਵਿੱਚ ਦਾਖਲ ਵਿਸ਼ਨੂੰ ਰਾਜਾਵਤ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਭਗਵਾਨ ਭੋਲੇਨਾਥ ਉਸ ਦੇ ਸੁਪਨੇ ਵਿੱਚ ਪ੍ਰਗਟ ਹੋਏ ਸਨ ਅਤੇ ਉਸ ਨੂੰ ਗੁਪਤ ਅੰਗ ਭੇਟ ਕਰਨ ਲਈ ਆਖਿਆ ਸੀ। ਵਿਸ਼ਨੂੰ ਨੇ ਦੱਸਿਆ ਕਿ ਉਸਨੇ ਜੇਲ੍ਹ ਵਿੱਚ ਖਾਣਾ ਖਾਣ ਲਈ ਵਰਤਿਆ ਹੋਇਆ ਚਮਚਾ, ਹਥਿਆਰ ਵਜੋਂ ਵਰਤਿਆ ਸੀ। ਵਿਸ਼ਨੂੰ ਨੇ ਦੱਸਿਆ ਕਿ ਉਹ ਉੱਠਿਆ ਅਤੇ ਸਵੇਰੇ ਪੰਜ ਵਜੇ ਬੈਠ ਗਿਆ, ਫਿਰ ਸੁਪਨੇ ਨੂੰ ਯਾਦ ਕਰਨ ਤੋਂ ਬਾਅਦ, ਇਸ਼ਨਾਨ ਕੀਤਾ ਅਤੇ ਸ਼ਿਵ ਮੰਦਰ ਵੱਲ ਮੁੜਿਆ। ਉਹ ਹਰ ਰੋਜ਼ ਸ਼ਿਵ ਮੰਦਰ ਵਿਚ ਪੂਜਾ ਕਰਨ ਜਾਂਦਾ ਸੀ, ਇਸ ਲਈ ਜੇਲ੍ਹ ਦੇ ਗਾਰਡਾਂ ਨੂੰ ਉਸ 'ਤੇ ਕੋਈ ਸ਼ੱਕ ਨਹੀਂ ਸੀ। ਵਿਸ਼ਨੂੰ ਨੇ ਕਿਹਾ ਕਿ ਉਸ ਨੂੰ ਆਪਣੀ ਹਰਕਤ ‘ਤੇ ਕੋਈ ਪਛਤਾਵਾ ਨਹੀਂ ਹੈ।