Friday, November 22, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ 'ਚ ਕਰਫਿਊ ਖਤਮ ਹੁੰਦਿਆਂ ਹੀ ਕੋਰੋਨਾ ਨੇ ਰੰਗ ਵਿਖਾਇਆ

May 04, 2020 11:29 AM

ਚੰਡੀਗੜ੍ਹ : ਚੰਡੀਗੜ੍ਹ 'ਚ ਸੋਮਵਾਰ ਨੂੰ 41 ਦਿਨਾਂ ਬਾਅਦ ਭਾਵੇਂ ਹੀ ਸ਼ਹਿਰ 'ਚ ਲੱਗਿਆ ਹੋਇਆ ਕਰਫਿਊ ਹਟ ਗਿਆ ਹੈ ਪਰ ਕੋਰੋਨਾ ਵਾਇਰਸ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਹਿਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਦੇ ਚੱਲਦਿਆਂ ਹੀ ਸੋਮਵਾਰ ਦਾ ਦਿਨ ਚੜ੍ਹਦੇ ਹੀ ਕੋਰੋਨਾ ਦੀ ਹਾਟ ਸਪਾਟ ਬਾਪੂਧਾਮ ਕਾਲੋਨੀ ਦੇ 5 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 43 ਸਾਲਾ ਪਿਤਾ ਅਤੇ ਉਸ ਦੇ 23, 17, 13 ਅਤੇ 15 ਸਾਲ ਦੇ ਚਾਰ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 102 ਹੋ ਗਈ ਹੈ। ਐਤਵਾਰ ਨੂੰ ਸੈਕਟਰ-18 ਦੀ ਰਹਿਣ ਵਾਲੀ 82 ਸਾਲਾ ਔਰਤ ਦਰਸ਼ਨਾ ਦੇਵੀ ਦੀ ਕੋਰੋਨਾ ਵਾਇਰਸ ਕਾਰਨ ਪੰਚਕੂਲਾ 'ਚ ਮੌਤ ਹੋ ਗਈ ਸੀ। ਇਹ ਕੋਰੋਨਾ ਕਾਰਨ ਸ਼ਹਿਰ 'ਚ ਹੋਈ ਪਹਿਲੀ ਮੌਤ ਸੀ।

ਚੰਡੀਗੜ੍ਹ 'ਚ ਅੱਜ ਤੋਂ ਹਟਿਆ 'ਕਰਫਿਊ'
ਚੰਡੀਗੜ੍ਹ ਪ੍ਰਸ਼ਾਸਨ ਦੀ ਐਤਵਾਰ ਸ਼ਾਮ ਹੋਈ ਬਾਰ ਰੂਮ ਮੀਟਿੰਗ ’ਚ ਸੋਮਵਾਰ ਨੂੰ ਸ਼ਹਿਰ 'ਚ ਕਰਫਿਊ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਲਾਕ ਡਾਊਨ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਰਹੇਗਾ। ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹਣ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋਦੇਸ਼ ‘ਚ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ, 42 ਹਜ਼ਾਰ ਤੋਂ ਜ਼ਿਆਦਾ ਹੋਏ ਸੰਕਰਮਿਤ

ਹੁਣ ਇੰਟਰਨਲ ਸੈਕਟਰਾਂ ਦੀ ਮਾਰਕੀਟ ’ਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਓਡ-ਈਵਨ ਫਾਰਮੂਲੇ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ। ਭਾਵ 4 ਮਈ ਨੂੰ ਈਵਨ ਅਤੇ 5 ਮਈ ਨੂੰ ਆਡ ਨੰਬਰ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਸ਼ਰਾਬ ਦੇ ਅਹਾਤੇ ਬੰਦ ਰਹਿਣਗੇ ਪਰ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਵਾਰ ’ਚ ਇਕ ਲਿਕਰ ਅਤੇ ਪਾਨ ਸ਼ਾਪ ’ਤੇ ਪੰਜ ਤੋਂ ਜ਼ਿਆਦਾ ਲੋਕਾਂ ਦੀ ਭੀੜ ਨਾ ਹੋਵੇ

 
 

Have something to say? Post your comment

Subscribe