Friday, November 22, 2024
 

ਨਵੀ ਦਿੱਲੀ

ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ, 42 ਹਜ਼ਾਰ ਤੋਂ ਜ਼ਿਆਦਾ ਹੋਏ ਸੰਕਰਮਿਤ

May 04, 2020 10:38 AM

ਨਵੀਂ ਦਿੱਲੀ: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹੁਣ ਤੱਕ ਇਸ ਮਾਰੂ ਲਾਗ ਦੇ ਲਗਭਗ 42 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 42 ਹਜ਼ਾਰ 533 ਵਿਅਕਤੀ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1373 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 11 ਹਜ਼ਾਰ 707 ਲੋਕ ਵੀ ਠੀਕ ਹੋ ਗਏ ਹਨ। ਵੱਡੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 548, ਗੁਜਰਾਤ ਵਿੱਚ 290, ਮੱਧ ਪ੍ਰਦੇਸ਼ ਵਿੱਚ 156, ਰਾਜਸਥਾਨ ਵਿੱਚ 71, ਦਿੱਲੀ ਵਿੱਚ 64, ਉੱਤਰ ਪ੍ਰਦੇਸ਼ ਵਿੱਚ 43, ਆਂਧਰਾ ਪ੍ਰਦੇਸ਼ ਵਿੱਚ 33, ਪੱਛਮੀ ਬੰਗਾਲ ਵਿੱਚ 35, ਤਾਮਿਲਨਾਡੂ ਵਿੱਚ 30, ਤੇਲੰਗਾਨਾ ਵਿੱਚ 29, ਕਰਨਾਟਕ ਵਿੱਚ 25 ਮੌਤਾਂ, ਪੰਜਾਬ ਵਿੱਚ 21, ਜੰਮੂ ਕਸ਼ਮੀਰ ਵਿੱਚ 8, ਹਰਿਆਣਾ ਵਿੱਚ 5, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 4, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਓਡੀਸ਼ਾ ਵਿੱਚ ਇੱਕ-ਇੱਕ ਮੌਤਾਂ ਹੋਈਆਂ।

 

Have something to say? Post your comment

 
 
 
 
 
Subscribe