ਹਰਿਆਣਾ ਵਿਚ ਫਸੇ ਲੋਕਾਂ ਅਤੇ ਪ੍ਰਵਾਸੀ ਮਜਦੂਰਾਂ ਦੀ ਇੰਟਰ-ਸਟੇਟ ਆਵਾਜਾਈ (ਆਉਣ ਅਤੇ ਜਾਣ ਦੋਨੋ) ਦੀ ਸਹੂਲਤ ਦੇਣ ਤਹਿਤ, ਹਰਿਆਣਾ ਸਰਕਾਰ https://edisha.gov.in/eForms/MigrantService ਨੇ ਨਾਂਅ ਨਾਲ ਇਕ ਵੇਬਪੇਜ ਸ਼ੁਰੂ ਕੀਤਾ ਹੈ, ਜਿਸ 'ਤੇ ਆਪਣੇ ਘਰੇਲੂ ਰਾਜਾਂ ਵਿਚ ਪਰਤਣ ਦੇ ਇਛੁੱਕ ਪ੍ਰਵਾਸੀ ਮਜਦੂਰ ਆਨਲਾਇਨ ਰਜਿਸਟ੍ਰੇਸ਼ਣ ਕਰ ਸਕਦੇ ਹਨ| ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਆਉਣ ਅਤੇ ਜਾਣ ਲਈ ਇੰਟਰ-ਸਟੇਟ ਮੂਵਮੈਂਟ ਤਹਿਤ ਬੇਨਤੀ ਦਰਜ ਕਰਨ ਤਹਿਤ ਪ੍ਰਵਾਸੀਆਂ ਨੂੰ ਵੈਬਪੇਜ https://edisha.gov.in/eForms/MigrantService 'ਤੇ ਆਪਣਾ ਰਜਿਸਟ੍ਰੇਣ ਕਰਵਾਉਣਾ ਹੋਵੇਗਾ| ਇਸ ਤੋਂ ਇਲਾਵਾ, ਜੇਕਰ ਕੋਈ ਐਪਲੀਕੇਸ਼ਨ 'ਤੇ ਰਜਿਸਟ੍ਰੇਸ਼ਣ ਕਰਵਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਗੂਗਲ ਪਲੇ ਸਟੋਰ 'ਤੇ ਜਨ ਸਹਾਇਕ ਹੈਲਪ ਮੀ ਡਾਉਨਲੋਡ ਕਰਨਾ ਹੋਵੇਗਾ ਅਤੇ ਸਾਰੇ ਜਰੂਰੀ ਜਾਣਕਾਰੀ ਉਪਲਬਧ ਕਰਵਾਉਣੀ ਹੋਵੇਗੀ| ਹਾਲਾਂ ਕਿ ਜੇਕਰ ਕਿਸੇ ਵੀ ਪ੍ਰਵਾਸੀ ਕਾਮਿਆਂ ਦੀ ਉਪਰੋਕਤ ਦੋਨਾਂ ਤਕ ਪਹੁੰਚ ਨਹੀਂ ਹੈ ਅਤੇ ਉਹ ਹਰਿਆਣਾ ਰਾਜ ਵਿਚ ਮੌਜੂਦ ਹਨ, ਤਾਂ ਉਹ 1950 ਜਾਂ ਕਾਲ ਸੈਂਟਰ ਨੰਬਰ 1100 'ਤੇ ਕਾਲ ਕਰ ਕੇ ਜਿਲਾ ਪ੍ਰਸਾਸ਼ਨ ਦੀ ਹੈਲਪਲਾਇਨ ਤੋਂ ਸਹਾਇਤਾ ਲੈ ਸਕਦੇ ਹਨ|