ਨਵੀਂ ਦਿੱਲੀ : ਏਸ਼ੀਆਈ ਚੈਂਪੀਅਨ ਸ਼ੁੱਟਪੁੱਟ ਖਿਡਾਰੀ ਮਨਪ੍ਰੀਤ ਕੌਰ ਦੇ ਨਮੂਨੇ ਨੂੰ ਚਾਰ ਵਾਰ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਾਬੰਦੀਸ਼ੁਦਾ ਕਰ ਦਿੱਤਾ ਹੈ। ਨਾਡਾ ਅਨੁਸਾਰ ਮਨਪ੍ਰੀਤ 'ਤੇ ਇਹ ਪਾਬੰਦੀ ਚਾਰ ਸਾਲ ਲਈ ਲਾਗੂ ਹੋਵੇਗੀ, ਜਿਸਦੀ ਸ਼ੁਰੂਆਤ 20 ਜੁਲਾਈ 2017 ਤੋਂ ਹੋਵੇਗੀ। ਨਾਡਾ ਦੇ ਡਾਇਰੈਕਟਰ ਨਵੀਨ ਅਗ੍ਰਵਾਲ ਨੇ ਦੱਸਿਆ ਕਿ ਹਾਂ ਮਨਪ੍ਰੀਤ ਕੌਰ 'ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਸ ਫੈਸਲੇ ਨਾਲ ਮਨਪ੍ਰੀਤ 2017 'ਚ ਭੁਵਨੇਸ਼ਵਰ 'ਚ ਹੋਈ ਏਸ਼ੀਆਈ ਚੈਂਪੀਅਨਸ਼ਿਪ 'ਚ ਮਿਲੇ ਸੋਨ ਤਮਗੇ ਤੇ ਆਪਣੇ ਰਾਸ਼ਟਰੀ ਰਿਕਾਰਡ ਨੂੰ ਗੁਆ ਦੇਵੇਗੀ ਕਿਉਂਕਿ ਪੈਨਲ ਨੇ ਉਸ ਨਮੂਨੇ ਦੇ ਭੰਡਾਰ ਦੀ ਤਾਰੀਖ ਨਾਲ ਆਯੋਗ ਐਲਾਨ ਕਰ ਦਿੱਤਾ। ਮਨਪ੍ਰੀਤ ਦੇ ਨਮੂਨੇ ਨੂੰ 2017 'ਚ 4 ਵਾਰ ਪਾਜ਼ੀਟਿਵ ਪਾਇਆ ਗਿਆ ਸੀ। ਚੀਨ ਦੇ ਜਿਨਹੂਆ 'ਚ 24 ਅਪ੍ਰੈਲ ਨੂੰ ਏਸ਼ੀਆਈ ਗ੍ਰਾ ਪ੍ਰਿ ਤੋਂ ਬਾਅਦ ਫੈਡਰੇਸ਼ਨ ਕੱਪ (ਪਟਿਆਲਾ, ਇਕ ਜੂਨ)ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ (ਭੁਵਨੇਸ਼ਵਰ, 6 ਜੁਲਾਈ) ਤੇ ਇੰਟਰ ਸਟੇਟ ਚੈਂਪੀਅਨਸ਼ਿਪ (ਗੁੰਟੂਰ, 16 ਜੁਲਾਈ) 'ਚ ਵੀ ਉਨ੍ਹਾਂ ਨੇ ਨਮੂਨੇ ਨੂੰ ਪਾਜ਼ੀਟਿਵ ਪਾਇਆ ਗਿਆ ਸੀ। ਉਨ੍ਹਾਂ ਨੇ ਇਨ੍ਹਾਂ ਸਾਰੇ ਟੂਰਨਾਮੈਂਟ 'ਚ ਸੋਨ ਤਮਗੇ ਹਾਸਲ ਕੀਤੇ ਸਨ।