ਬੀਜਿੰਗ : ਚੀਨ ਵਿਚ ਇਕ ਵਾਰ ਫਿਰ ਕੋਰੋਨਾ ਪਰਤ ਆਇਆ ਹੈ। 70 ਦਿਨਾਂ ਤੋਂ ਵਧੇਰੇ ਦੇ ਲਾਕਡਾਊਨ ਦੇ ਬਾਅਦ ਚੀਨ ਨੇ ਵਾਇਰਸ 'ਤੇ ਕਾਬੂ ਕਰਨ ਦਾ ਦਾਅਵਾ ਕਰਦਿਆਂ ਵੁਹਾਨ ਸਮੇਤ ਕਈ ਸ਼ਹਿਰਾਂ ਵਿਚੋਂ ਲਾਕਡਾਊਨ ਹਟਾ ਦਿੱਤਾ ਸੀ, ਜਿਸ ਮਗਰੋਂ ਲੋਕ ਵੱਡੀ ਗਿਣਤੀ ਵਿਚ ਜਨਤਕ ਸਥਾਨਾਂ 'ਤੇ ਪਹੁੰਚਣ ਲੱਗੇ। ਸ਼ਾਇਦ ਇਸੇ ਕਾਰਨ ਇੱਥੇ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵਾਇਰਸ 'ਤੇ ਕੰਟਰੋਲ ਕਰਨ ਦਾ ਚੀਨ ਦਾ ਦਾਅਵਾ ਗਲਤ ਸਾਬਤ ਹੁੰਦਾ ਦਿਸ ਰਿਹਾ ਹੈ। ਕੋਰੋਨਾ ਦੇ ਇਸ ਨਵੇਂ ਰਬਾਬ ਨੂੰ ਚੀਨ ਵਿਚ ਮਹਾਮਾਰੀ ਦਾ ਦੂਜਾ ਦੌਰ ਮੰਨਿਆ ਜਾ ਰਿਹਾ ਹੈ। ਇਸੇ ਡਰ ਕਾਰਨ ਚੀਨ ਨੇ ਆਪਣੀ ਰਾਜਧਾਨੀ ਬੀਜਿੰਗ ਵਿਚ ਜਿਮ ਦੇ ਇਲਾਵਾ ਸਵੀਮਿੰਗ ਪੂਲ ਨੂੰ ਵੀ ਅਗਲੇ ਆਦੇਸ਼ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ਕੋਰੋਨਾ ਇਨਫੈਕਸ਼ਨ ਦੇ ਜ਼ਿਆਦਾਤਰ ਨਵੇਂ ਮਾਮਲੇ ਚੀਨ ਦੇ ਉੱਤਰ ਪੱਛਮ ਖੇਤਰਾਂ ਵਿਚ ਸਾਹਮਣੇ ਆਏ ਹਨ। ਉੱਤਰ-ਪੱਛਮੀ ਸੂਬੇ ਸ਼ਾਨਕਸੀ ਵਿਚ ਵਿਦੇਸ਼ ਤੋਂ ਪਰਤੇ 7 ਨਵੇਂ ਕੋਰੋਨਾ ਇਨਫੈਕਟਿਡ ਲੋਕਾਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਲੋਕ ਰੂਸ ਤੋਂ ਆਪਣੇ ਦੇਸ਼ ਚੀਨ ਪਰਤੇ ਸਨ। ਹੁਣ ਇੱਥੇ ਪੂਰੇ ਸ਼ਹਿਰ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕਰੀਬ 1 ਕਰੋੜ ਲੋਕਾਂ 'ਤੇ ਇਸ ਲਾਕਡਾਊਨ ਦਾ ਸਿੱਧਾ ਅਸਰ ਪਵੇਗਾ। ਬੀਜਿੰਗ ਨੇ ਦਾਅਵਾ ਕੀਤਾ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਦੇ ਕੁੱਲ 82, 816 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 24 ਅਪ੍ਰੈਲ ਨੂੰ ਇਸ ਵਾਇਰਸ ਨਲ ਕੋਈ ਮੌਤ ਨਹੀਂ ਹੋਈ। ਚੀਨ ਦੇ ਦਾਅਵਿਆਂ ਦੇ ਮੁਤਾਬਕ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 4632 ਹੈ।