ਵੂਹਾਨ : ਕੋਰੋਨਾ ਵਾਇਰਸ ਦਾ ਕਹਿਰ ਆਲਮੀ ਪੱਧਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦਿਨ ਪ੍ਰਤੀ ਦਿਨ ਇਸ ਬਿਮਾਰੀ ਨੇ ਨਵੇਂ ਲੱਛਣ ਅਤੇ ਫ਼ੈਲਣ ਦੇ ਤਰੀਕੇ ਸਾਹਮਣੇ ਆ ਰਹ ਹਨ। ਜਿਸ ਕਾਰਨ ਇਸ ਦੇ ਇਲਾਜ ਨੂੰ ਲੱਭਣਾ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਦੀ ਲਪੇਟ ਵਿਚ ਆਉਣ ਨਾਲ ਸਰੀਰ ਦੇ ਕਈ ਹਿੱਸੇ ਪ੍ਰਭਾਵਤ ਹੁੰਦੇ ਹਨ। ਪਰ ਚੀਨ ਵਿਚ ਇਸ ਵਿਸ਼ਾਣੂ ਦੀ ਲਪੇਟ ਵਿਚ ਆਉਣ ਵਾਲੇ ਦੋ ਡਕਟਰਾਂ ਦੀ ਚਮੜੀ ਦਾ ਰੰਗ ਹੀ ਕਾਲਾ ਪੈ ਗਿਆ। ਮੀਡੀਆ ਰਿਪੋਰਟਾਂ ਅਨੁਸਾਰ 42 ਸਾਲ ਦੇ ਡਾਕਟਰ ਯੀ ਫ਼ਾਨ ਅਤੇ ਡਾ ਹੂ ਵਿਫ਼ੇਂਗ ਵੂਹਾਨ ਦੇ ਸੈਂਟਰਲ ਹਸਪਤਾਲ ਵਿਚ ਮਰੀਜ਼ਾਂ ਦੇ ਇਲਾਜ ਦੌਰਾਨ ਕੋਰੋਨਾ ਦੀ ਮਾਰ ਹੇਠ ਆ ਗਏ ਸਨ। ਡਾਕਟਰਾਂ ਨੇ ਦਸਿਆ ਕਿ ਲਿਵਰ ਦੇ ਖ਼ਰਾਬ ਹੋਣ ਮਗਰੋਂ ਹਾਰਮੋਨ ਦਾ ਸੰਤੁਲਨ ਵਿਗੜ ਜਾਣ ਕਾਰਨ ਇਨ•ਾਂ ਦੋਹਾਂ ਦੀ ਚਮੜੀ ਦਾ ਰੰਗ ਕਾਲਾ ਪੈ ਗਿਆ। ਡਾਕਟਰ ਯੀ ਨੂੰ ਕਰੀਬ 39 ਦਿਨਾਂ ਤਕ ਲਾਈਫ਼ ਸਪੋਰਟ ਮਸ਼ੀਨ 'ਤੇ ਰੱਖਿਆ ਗਿਆ ਜਿਸ ਮਗਰੋਂ ਉਨ•ਾਂ ਦੀ ਜਾਨ ਬਚਾਈ। ਉਧਰ ਡਾਕਟਰ ਵਿਫ਼ੇਂਗ ਨੂੰ ਵੀ ਲੰਮੇ ਇਲਾਜ਼ ਮਗਰੋਂ ਛੁੱਟੀ ਦੇ ਦਿਤੀ ਗਈ ਪਰ ਉਹ ਬਹੁਤ ਕਮਜ਼ੋਰ ਹੋ ਗਏ ਹਨ। ਦੋਹਾਂ ਦੇ ਸਰੀਰ ਦਾ ਰੰਗ ਪੂਰੀ ਤਰ•ਾਂ ਬਦਲ ਗਿਆ।
ਡਾਕਟਰਾਂ ਨੂੰ ਲੱਗੇਗਾ ਟੀਕਾ
ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਪਹਿਲਾਂ ਚੀਨ ਦੇ ਵੂਹਾਨ ਸ਼ਹਿਰ ਵਿਚ ਦੇਖਣ ਨੂੰ ਮਿਲਿਆ ਸੀ, ਜਿਸ ਮਗਰੋਂ ਹੁਣ ਪੂਰੀ ਦੁਨੀਆਂ ਇਸ ਦੀ ਲਪੇਟ ਵਿਚ ਹੈ। ਦੂਜੇ ਪਾਸੇ ਚੀਨ ਵਿਚ ਡਾਕਟਰਾਂ ਨੂੰ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ ਦੀ ਯੋਜਨਾ ਹੈ ਤਾਂਕਿ ਕਿਸੇ ਵੀ ਅੇਮਰਜੈਂਸੀ ਵਰਗੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਅਤੇ ਉਨ•ਾਂ ਦੀ ਰੱਖਿਆ ਕੀਤੀ ਜਾ ਸਕੇ।
ਵੂਹਾਨ ਦੀ ਲੈਬ ਵਿਚ ਹੋ ਰਿਹਾ ਹੈ ਚਮਗਿੱਦੜਾਂ 'ਤੇ ਟੈਸਟ
ਜਾਨਲੇਵਾ ਕੋਰੋਨਾ ਫ਼ੈਲਣ ਦੇ ਮੱਦੇਨਜ਼ਰ ਵੂਹਾਨ ਦੀ ਲੈਬ ਦੁਨੀਆਂ ਭਰ ਦੇ ਨਿਸ਼ਾਨੇ 'ਤੇ ਹੈ। ਚੀਨੀ ਲੈਬ ਅਮਰੀਕਾ ਦੇ ਪੈਸਿਆਂ 'ਤੇ ਚਮਗਿੱਦੜਾਂ 'ਤੇ ਰਿਸਰਚ ਕਰ ਰਹੀ ਸੀ।
ਖ਼ਬਰ ਅਨੁਸਾਰ, ਚੀਨ ਵਿਚ ਸਥਿਤ ਇਹ ਲੈਬ ਅਮਰੀਕੀ ਸਰਕਾਰ ਦੀ ਗ੍ਰਾਂਟ (ਆਰਥਿਕ ਮਦਦ) 'ਤੇ ਚੀਨੀ ਗੁਫ਼ਾਵਾਂ ਵਿਚੋਂ ਨਿਕਲਣ ਵਾਲੇ ਚਮਗਿੱਦੜਾਂ 'ਤ ਖੋਜ ਕਰ ਰਹੀ ਸੀ। ਵੂਹਾਨ ਇੰਸਟੀਟਿਊਟ ਆਫ਼ ਵੀਰੋਲਾਜੀ ਵਿਚ ਇਹ ਜਾਂਚ ਕੀਤੀ ਜਾ ਰਹੀ ਸੀ। ਅਮਰੀਕੀ ਸਰਕਾਰ ਨੇ ਇਸ ਖ਼ੋਜ ਲਈ ਉਸ ਨੂੰ ਕਰੀਬ 10 ਕਰੋੜ ਰੁਪਏ ਗ੍ਰ੍ਰਾਂਟ ਵਜੋਂ ਦਿਤੀ ਸੀ। ਚੀਨ ਦੀ ਇਸ ਲੈਬ 'ਤੇ ਪਹਿਲਾਂ ਵੀ ਅਜਿਹੇ ਦੋਸ਼ ਲਗਦੇ ਰਹੇ ਹਨ ਕਿ ਉਸ ਨੇ ਹੀ ਇਹ ਵਾਇਰਸ ਫ਼ੈਲਾਇਆ ਹੈ। ਇਹ ਲੈਬ ਵੂਹਾਨ ਦੀ ਮਾਂਸ ਮਾਰਕਿਟ ਨਜ਼ਦੀਕ ਹੈ। ਉਨ•ਾਂ ਜਾਂਚ ਲਈ 1000 ਮੀਲ ਦੂਰ ਗੁਫ਼ਾਵਾਂ ਵਿਚੋਂ ਚਮਗਿੱਦੜ ਫੜੇ ਸਨ।