ਪੰਚਕੂਲਾ : ਕਰੋਨਾ ਕਾਰਨ ਆਪਣੇ ਵਿਆਹੁਤਾ ਪ੍ਰੇਮੀ ਦੇ ਘਰ ਜਾਣ 'ਚ ਗਰਭਵਤੀ ਪ੍ਰੇਮਿਕਾ ਨੇ ਪ੍ਰੇਸ਼ਾਨੀ ਦਸਦੇ ਹੋਏ ਆਪਣੇ ਭਰਾ ਅਤੇ ਪਰਿਵਾਰ ਤੋਂ ਜਾਨ-ਮਾਲ ਦੀ ਸੁਰੱਖਿਆ ਬਾਰੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਤੇ ਹਾਈ ਕੋਰਟ ਨੇ ਪੰਚਕੂਲਾ ਦੇ ਸੈਕਟਰ 5 ਥਾਣੇ ਦੇ ਐਸਐਚਓ ਨੂੰ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਲ ਲੜਕੀ ਦੇ ਘਰ ਜਾਣ ਅਤੇ ਉਸਦੇ ਭਰਾ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਅਤੇ ਅਦਾਲਤ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ :ਸਵੇਰ ਦੀ ਸੈਰ 'ਤੇ ਨਿਕਲੀਆਂ 25 ਔਰਤਾਂ ਗਿਰਫ਼ਤਾਰ
ਪੰਚਕੁਲਾ ਦੀ ਲੜਕੀ ਅਤੇ ਉਸ ਦੇ ਪ੍ਰੇਮੀ ਦੀ ਤਰਫੋਂ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦੋਵਾਂ ਦਾ 2 ਸਾਲਾਂ ਤੋਂ ਸੰਬੰਧ ਹੈ, ਲੜਕੇ ਦਾ ਪਹਿਲਾਂ ਵਿਆਹ ਹੋ ਚੁੱਕਾ ਹੈ ਅਤੇ ਹੁਣ ਉਹ ਆਪਣੀ ਪਤਨੀ ਤੋਂ ਵੱਖ ਰਹਿ ਰਿਹਾ ਹੈ।
ਅਦਾਲਤ ਨੇ ਪੁੱਛਗਿੱਛ ਵਿਚ ਪਾਇਆ ਕਿ ਭਾਵੇਂ ਪਤੀ-ਪਤਨੀ ਵੱਖਰੇ ਰਹਿ ਰਹੇ ਹੋਣ ਤਾਂ ਵੀ ਦੋਵਾਂ ਵਿਚ ਕਾਨੂੰਨੀ ਤਲਾਕ ਵਰਗੀ ਕੋਈ ਚੀਜ਼ ਨਹੀਂ ਹੈ। ਲੜਕੀ ਨੇ ਕਿਹਾ ਕਿ ਉਹ 5 ਮਹੀਨੇ ਦੀ ਗਰਭਵਤੀ ਹੈ ਅਤੇ ਕੋਰੋਨਾ ਕਰ ਕੇ ਪ੍ਰੇਮੀ ਦੇ ਘਰ ਜਾਣਾ ਮੁਸ਼ਕਲ ਹੈ ਅਤੇ ਉਹ ਆਪਣੇ ਭਰਾ ਦੇ ਘਰ ਰਹਿ ਰਹੀ ਹੈ ਪਰ ਆਪਣੇ ਭਰਾ ਤੋਂ ਉਸਨੂੰ ਜਾਨ ਅਤੇ ਮਾਲ ਦਾ ਖਤਰਾ ਹੈ. ਪਰਿਵਾਰ ਇਸ ਰਿਸ਼ਤੇ ਨਾਲ ਸਹਿਮਤ ਨਹੀਂ ਹੈ ਅਤੇ ਉਹ ਦੋਵਾਂ ਨੂੰ ਮਾਰ ਸਕਦਾ ਹੈ।