ਅੰਬਾਲਾ : ਹਰਿਆਣਾ ਵਿੱਚ ਪਹਿਲਾਂ 20 ਅਪ੍ਰੈਲ ਤੋਂ ਸ਼ਰਾਬ ਦੇ ਠੇਕੇ ਖੁੱਲਣ ਦੀ ਉਮੀਦ ਸੀ, ਪਰ ਸੂਤਰਾਂ ਮੁਤਾਬਕ ਅਜੇ ਇਸ ਵਿੱਚ ਹੋਰ ਸਮਾਂ ਲੱਗ ਸਕਦਾ ਹੈ, ਕਿਉਂਕਿ ਜਦੋਂ ਤੱਕ ਕੋਰੋਨਾ ਦੇ ਨਵੇਂ ਮਾਮਲਿਆਂ 'ਤੇ ਰੋਕ ਨਹੀਂ ਲੱਗਦੀ ਤਦ ਤੱਕ ਸਰਕਾਰ ਠੇਕੇ ਨਹੀਂ ਖੋਲ੍ਹੇਗੀ ਸੂਤਰਾਂ ਅਨੁਸਾਰ ਹਰਿਆਣਾ ਵਿਚ ਜਦੋਂ ਤੱਕ ਕੋਰੋਨਾ ਵਾਇਰਸ 'ਤੇ ਪੂਰੀ ਤਰਾਂ ਬ੍ਰੇਕ ਨਹੀਂ ਲੱਗ ਜਾਂਦੀ ਤੇ ਸਥਿਤੀ ਪਹਿਲਾਂ ਦੀ ਤਰ੍ਹਾਂ ਆਮ ਨਹੀਂ ਹੋ ਜਾਂਦੀ ਤਦ ਤੱਕ ਹਰਿਆਣਾ ਸਰਕਾਰ ਸੂਬੇ ਵਿਚ ਸ਼ਰਾਬ ਦੇ ਠੇਕੇ ਕਦੇ ਨਹੀਂ ਖੋਲ੍ਹੇਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਵੀ ਆਪਣੇ ਸੰਬੋਧਨ ਵਿਚ ਕਿਹਾ ਗਿਆ ਸੀ ਕਿ ਜਿਨ੍ਹਾਂ ਖੇਤਰਾਂ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਵਿਚ ਹੋਵੇਗੀ, ਉਨ੍ਹਾਂ ਖੇਤਰਾਂ ਵਿਚ 20 ਅਪ੍ਰੈਲ ਤੋਂ ਬਾਅਦ ਸੰਭਾਵਿਤ ਕੁਝ ਸ਼ਰਤਾਂ ਦੇ ਨਾਲ ਕੁਝ ਵਰਗਾਂ ਨੂੰ ਕੰਮ ਕਰਨ ਲਈ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ ਤੇ ਜੇਕਰ ਉਨ੍ਹਾਂ ਖੇਤਰਾਂ ਵਿਚ ਵਾਇਰਸ ਦੇ ਨਵੇਂ ਮਾਮਲੇ ਸਾਹਣੇ ਆਏ ਤਾਂ ਉਨ੍ਹਾਂ ਖੇਤਰਾਂ ਵਿਚ ਪਹਿਲਾਂ ਦੀ ਤਰ੍ਹਾਂ ਪਾਬੰਦੀ ਲਾਈ ਜਾ ਸਕਦੀ ਹੈ।