ਚੰਡੀਗੜ੍ਹ : (ਸੱਚੀ ਕਲਮ ਬਿਊਰੋ) ਮੌਸਮ 'ਚ ਬਦਲਾਅ ਆਉਣ ਕਾਰਨ ਸਰਦੀ-ਖਾਂਸੀ ਵਰਗੀਆ ਬੀਮਾਰੀਆਂ ਸਾਨੂੰ ਜਕੜ ਲੈਦੀਆਂ ਹਨ। ਇਸ ਲਈ ਗਲੇ 'ਚ ਸੁੱਕਾਪਨ, ਅੱਖਾਂ ਅਤੇ ਛਾਤੀ 'ਚ ਦਰਦ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਸੁੱਕੀ ਖਾਂਸੀ ਉਦੋਂ ਹੁੰਦੀ ਹੈ ਜਦੋਂ ਬਲਗਮ ਛਾਤੀ ਅਤੇ ਗਲੇ 'ਚ ਸੁੱਕ ਜਾਂਦੀ ਹੈ। ਇਸ ਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਹਨ, ਤੁਸੀਂ ਇਸ ਦੀ ਬਜਾਏ ਕੁਝ ਘਰੇਲੂ ਉਪਾਅ ਕਰਕੇ ਵੀ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਗਰਮ ਪਾਣੀ
ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨ 'ਤੇ ਗਲੇ ਦਾ ਦਰਦ ਅਤੇ ਖਾਂਸੀ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।
ਕਾਲੀ ਮਿਰਚ
ਕਾਲੀ ਚਾਹ ਦੇ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਮੂੰਹ 'ਚ ਚਬਾਉਣ ਨਾਲ ਜਾਂ ਫਿਰ ਪੀਸ ਕੇ ਘਿਓ 'ਚ ਭੁੰਨ ਕੇ ਖਾਣ ਨਾਲ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ।
ਸ਼ਹਿਦ
ਸ਼ਹਿਦ 'ਚ ਅਜਿਹੇ ਐਨਜ਼ਾਈਮ ਹੁੰਦੇ ਹਨ ਜੋ ਖਾਂਸੀ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦ ਕਰਦੇ ਹਨ, ਇਸ ਲਈ ਦਿਨ 'ਚ ਚਾਰ ਵਾਰ ਇਕ ਚਮਚ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ ।
ਲਸਣ
ਲਸਣ ਵੀ ਗਲੇ ਦੀ ਖਾਂਸੀ ਨੂੰ ਜਲਦ ਠੀਕ ਕਰਨ 'ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ । ਦੋ-ਤਿੰਨ ਲਸਣ ਦੀਆਂ ਤੁਰੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਹਲਕਾ ਠੰਡਾ ਹੈ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪਿਓ।
ਹਲਦੀ
ਇਕ ਛੋਟਾਂ ਚਮਚ ਹਲਦੀ ਅਤੇ ਇਕ ਛੋਟਾਂ ਚਮਚ ਪੀਸੀ ਹੋਈ ਕਾਲੀ ਮਿਰਚ ਨੂੰ ਪੀਸ ਕੇ ਅੱਧਾ ਕੱਪ ਪਾਣੀ 'ਚ ਉਬਾਲ ਲਓ ਅਤੇ ਫਿਰ ਇਸ ਨੂੰ ਹੌਲੀ-ਹੌਲੀ ਕਰਕੇ ਚਾਹ ਦੀ ਤਰ੍ਹਾਂ ਪਿਓ।
ਪਿਆਜ਼
ਅੱਧੇ ਚਮਚ ਪਿਆਜ਼ ਦੇ ਰਸ 'ਚ ਇਕ ਛੋਟਾ ਚਮਚ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ 'ਚ ਦੋ-ਤਿੰਨ ਖਾਣਾ ਚਾਹੀਦਾ ਹੈ।