Friday, November 22, 2024
 

ਰਾਸ਼ਟਰੀ

ਫਲਾਈਟ ਵਿੱਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਖਿਲਾਫ ਲੁਕਆਊਟ ਨੋਟਿਸ ਜਾਰੀ

January 06, 2023 08:11 PM

ਦੋਸ਼ੀ ਦੇ ਵਕੀਲ ਨੇ ਕੀਤਾ ਇਹ ਦਾਅਵਾ : ਸਮਝੌਤਾ ਹੋਣ ਦੇ ਬਾਵਜੂਦ ਮਾਮਲਾ ਉਛਾਲਿਆ ਜਾ ਰਿਹੈ

26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਪੁਰਸ਼ ਯਾਤਰੀ ਨੇ ਇੱਕ ਮਹਿਲਾ ਯਾਤਰੀ ਉੱਤੇ ਪਿਸ਼ਾਬ ਕਰ ਦਿੱਤਾ। ਉਦੋਂ ਤੋਂ ਇਹ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਬਜ਼ੁਰਗ ਔਰਤ ਨੂੰ ਪਿਸ਼ਾਬ ਕਰਨ ਵਾਲੇ ਵਿਅਕਤੀ ਖ਼ਿਲਾਫ਼ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਗਿਆ ਹੈ। ਹੁਣ ਤੱਕ ਸਿਰਫ਼ 4 ਕਰੂ ਮੈਂਬਰ ਹੀ ਜਾਂਚ ਵਿੱਚ ਸ਼ਾਮਲ ਹੋਏ ਹਨ। ਹੋਰ ਅੱਜ ਜਾਂਚ ਵਿੱਚ ਸ਼ਾਮਲ ਹੋਣਗੇ।

ਇੱਕ ਦਿਨ ਪਹਿਲਾਂ, ਦਿੱਲੀ ਪੁਲਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇੱਕ ਵਿੱਤੀ ਸੇਵਾ ਕੰਪਨੀ ਦੇ ਉਪ-ਚੇਅਰਮੈਨ ਸ਼ੇਖਰ ਮਿਸ਼ਰਾ ਦੇ ਖਿਲਾਫ ਇੱਕ ਲੁੱਕਆਊਟ ਸਰਕੂਲਰ ਜਾਰੀ ਕਰਨ ਲਈ ਲਿਖਿਆ ਸੀ, ਜਿਸ ‘ਤੇ ਇੱਕ ਫਲਾਈਟ ਦੇ ਅੰਦਰ ਸ਼ਰਾਬ ਦੇ ਨਸ਼ੇ ਵਿੱਚ ਇੱਕ 70 ਸਾਲਾ ਔਰਤ ‘ਤੇ ਪਿਸ਼ਾਬ ਕਰਨ ਦਾ ਦੋਸ਼ ਹੈ। ਦੋਸ਼ੀ ਦੀ ਭਾਲ ਦੌਰਾਨ ਉਸ ਦਾ 5 ਦਿਨ ਪੁਰਾਣਾ ਵ੍ਹਾਟਸਐਪ ਸਟੇਟਸ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ, ‘ਗਲਤੀਆਂ ਸਾਨੂੰ ਪਰਿਭਾਸ਼ਿਤ ਨਹੀਂ ਕਰਦੀਆਂ, ਸਗੋਂ ਸੁਧਾਰਦੀਆਂ ਹਨ।’

ਦੂਜੇ ਪਾਸੇ ਇਸ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਦੋਵਾਂ ਵਿਚਾਲੇ ਵ੍ਹਾਟਸਐਪ ਮੈਸੇਜ ਸਾਹਮਣੇ ਆ ਚੁੱਕੇ ਹਨ। ਦੋਸ਼ੀ ਦੇ ਵਕੀਲ ਨੇ ਕਿਹਾ ਕਿ ਔਰਤ ਤੇ ਮਰਦ ਯਾਤਰੀ ਦੇ ਵ੍ਹਾਟਸਐਪ ਮੈਸੇਜਿਸ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਨੇ 28 ਨਵੰਬਰ ਨੂੰ ਪੀੜਤਾ ਦੇ ਕੱਪੜੇ ਅਤੇ ਬੈਗ ਸਾਫ਼ ਕਰਵਾਏ ਸਨ। ਫਿਰ 30 ਨਵੰਬਰ ਨੂੰ ਉਨ੍ਹਾਂ ਦੀ ਡਿਲੀਵਰੀ ਹੋਈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਔਰਤ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਹੈ ਪਰ ਸ਼ਿਕਾਇਤ ਦਰਜ ਕਰਵਾਉਣ ਦਾ ਕੋਈ ਇਰਾਦਾ ਨਹੀਂ ਦਿਖਾਇਆ ਹੈ।

ਦੋਸ਼ੀ ਦੇ ਵਕੀਲ ਨੇ ਕਿਹਾ ਕਿ ਔਰਤ ਦੀ ਲਗਾਤਾਰ ਸ਼ਿਕਾਇਤ ਏਅਰਲਾਈਨ ਤੋਂ ਉਚਿਤ ਮੁਆਵਜ਼ੇ ਦਾ ਭੁਗਤਾਨ ਕੀਤੇ ਜਾਣ ਬਾਰੇ ਸੀ, ਜਿਸ ਲਈ ਉਸਨੇ ਬਾਅਦ ਵਿੱਚ 20 ਦਸੰਬਰ, 2022 ਨੂੰ ਸ਼ਿਕਾਇਤ ਕੀਤੀ ਸੀ। ਦੋਸ਼ੀ ਨੇ ਦੋਵਾਂ ਧਿਰਾਂ ਵਿੱਚ ਹੋਏ ਸਮਝੌਤੇ ਮੁਤਾਬਕ 28 ਨਵੰਬਰ ਨੂੰ ਪੇਟੀਐਮ ’ਤੇ ਪੈਸੇ ਅਦਾ ਕਰ ਦਿੱਤੇ ਪਰ ਕਰੀਬ ਇੱਕ ਮਹੀਨੇ ਬਾਅਦ 19 ਦਸੰਬਰ ਨੂੰ ਉਸ ਦੀ ਲੜਕੀ ਨੇ ਪੈਸੇ ਵਾਪਸ ਕਰ ਦਿੱਤੇ।

ਜਾਂਚ ਕਮੇਟੀ ਦੇ ਸਾਹਮਣੇ ਕੈਬਿਨ ਕਰੂ ਵੱਲੋਂ ਦਰਜ ਕਰਵਾਏ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਹੈ ਅਤੇ ਸਾਰੇ ਬਿਆਨ ਝੂਠੇ ਸਬੂਤ ਹਨ, ਕੈਬਿਨ ਕਰੂ ਨੇ ਵੀ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਦੀ ਪੁਸ਼ਟੀ ਕੀਤੀ ਹੈ।

ਏਅਰ ਇੰਡੀਆ ਦੇ ਚੀਫ਼ ਆਫ਼ ਆਪ੍ਰੇਸ਼ਨ, ਕੈਪਟਨ ਆਰਐਸ ਸੰਧੂ ਨੇ ਇੱਕ ਪੱਤਰ ਭੇਜਿਆ ਹੈ ਕਿ ਯਾਤਰੀਆਂ ਦੇ ਬੇਰਹਿਮ ਅਤੇ ਸਮਾਜ ਵਿਰੋਧੀ ਵਿਵਹਾਰ ‘ਤੇ ਕਰੂ ਮੈਂਬਰਸ ਨੂੰ ਕਿਵੇਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਇਸ ਨੇ ਇਹ ਵੀ ਦੱਸਿਆ ਕਿ ਜ਼ਮੀਨ ‘ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਦੀ ਸੂਚਨਾ ਕਿਵੇਂ ਦਿੱਤੀ ਜਾਣੀ ਚਾਹੀਦੀ ਹੈ।

 

Have something to say? Post your comment

 
 
 
 
 
Subscribe