ਆਂਵਲੇ ਦੀ ਖੱਟੀ ਮਿੱਠੀ ਚੱਟਣੀ
ਅੱਜ ਅਸੀਂ ਤੁਹਾਨੂੰ ਆਂਵਲੇ ਦੀ ਚੱਟਣੀ ਬਨਾਉਣ ਦਾ ਤਰੀਕਾ ਦੱਸਦੇ ਆ ਪਹਿਲਾਂ ਸਾਰਾ ਸਮਾਨ ਜਿਹੜਾ ਆਪਾਂ ਨੂੰ ਚਾਹੀਦਾ ਹੈ ਇੱਕ ਕਿੱਲੋ ਆਂਵਲੇ ਬਿਲਕੁੱਲ ਸਾਫ ਹੋਣੇ ਚਾਹੀਦੇ ਹਨ । ਅੱਧਾ ਕਿਲੋ ਗੁੜ ਜਾਂ ਚੀਨੀ ਜਾਣੀ ਕਿ ਖੰਡ, ਤਿੰਨ ਚਮਚ ਜ਼ੀਰਾ ਸਾਬਤ, ਤਿੰਨ ਚਮਚ ਕਾਲੀ ਮਿਰਚ ਪੀਸੀ ਹੋਈ , ਦੋ ਚਮਚ ਦੇਸੀ ਘਿਓ, ਨਮਕ ਅਤੇ ਲਾਲ ਮਿਰਚ ਸਵਾਦ ਅਨੁਸਾਰ। ਹੁਣ ਆਂਵਲੇ ਚੰਗੀ ਤਰ੍ਹਾਂ ਧੋ ਕੇ ਇੱਕ ਕੂਕਰ ਵਿੱਚ ਦੋ ਲੀਟਰ ਪਾਣੀ ਪਾਓ।
ਹੁਣ ਉਸ ਵਿੱਚ ਆਂਵਲੇ ਪਾਓ ਕੂਕਰ ਦਾ ਢੱਕਣ ਬੰਦ ਕਰਕੇ ਤਿੰਨ ਜਾਂ ਚਾਰ ਸੀਟੀਆਂ ਤੱਕ ਇੰਤਜ਼ਾਰ ਕਰੋ , ਹੁਣ ਕੂਕਰ ਦਾ ਢੱਕਣ ਖੋਲ੍ਹੋ ਪਾਣੀ ਛਾਣ ਕੇ ਅਲੱਗ ਕਰ ਲਓ ਉੱਬਲੇ ਹੋਏ ਆਂਵਲੇ ਠੰਡੇ ਕਰਕੇ ਇਹਨਾਂ ਨੂੰ ਮੈਸ਼ ਕਰੋ ਅਤੇ ਗਿਟਕਾਂ ਅਲੱਗ ਕਰ ਦਿਓ ।
ਇੱਕ ਕੜਾਹੀ ਵਿੱਚ ਘਿਓ ਪਾਓ ਜਦੋਂ ਘਿਓ ਗਰਮ ਹੋ ਜਾਵੇ ਤਾਂ ਉਸ ਵਿੱਚ ਜ਼ੀਰਾ ਪਾਓ।ਜਦੋਂ ਜ਼ੀਰਾ ਥੋੜ੍ਹਾ ਜਿਹਾ ਲਾਲ ਹੋ ਜਾਏ ਇਸ ਵਿੱਚ ਮੈੱਸ਼ ਕੀਤੇ ਹੋਏ ਆਂਵਲੇ ਪਾਓ ਥੋੜ੍ਹਾ ਹਿਲਾਓ ਹੁਣ ਗੁੜ ਜਾਂ ਚੀਨੀ ਜਿਹੜੀ ਚੀਜ਼ ਤੁਸੀਂ ਪਸੰਦ ਕਰਦੇ ਹੋ ਉਹ ਪਾਓ ।
ਇਹਨੂੰ ਹਿਲਾਓ ਜਦੋਂ ਤੱਕ ਚੀਨੀ ਨੇ ਜਿਹੜਾ ਪਾਣੀ ਛੱਡਿਆ ਏ ਉਹ ਸਾਰਾ ਸੁੱਕ ਨਹੀਂ ਜਾਂਦਾ ਤੁਸੀਂ ਇਹਨੂੰ ਹਿਲਾਓ ਹੁਣ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਲਾਲ ਮਿਰਚ ਸਵਾਦ ਅਨੁਸਾਰ ਅਤੇ ਕਾਲੀ ਮਿਰਚ ਪੀਸੀ ਹੋਈ ਤਿੰਨ ਚਮਚ ਪਾਓ।
ਇਹਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾਓ ਜਦੋਂ ਬਿਲਕੁੱਲ ਪਾਣੀ ਜਿਹੜਾ ਚੀਨੀ ਜਾਂ ਗੁੜ ਪਾਉਣ ਤੇ ਛੱਡਿਆ ਸੀ ਉਹ ਸੁੱਕ ਜਾਵੇ ਤਾਂ ਗੈਸ ਬੰਦ ਕਰ ਦਿਓ ਹੁਣ ਤੁਹਾਡੇ ਕੋਲ ਚੱਟਣੀ ਤਿਆਰ ਹੈ ਤੁਸੀਂ ਇਹਨੂੰ ਰੋਟੀ ਨਾਲ ਖਾਓ ਅਤੇ ਬੱਚਿਆਂ ਨੂੰ ਬ੍ਰੈੱਡ ਉੱਪਰ ਜੈਮ ਦੀ ਜਗ੍ਹਾ ਤੇ ਲਗਾਕੇ ਦਿਓ
ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਦਸਿਓ ਜੀ ਧੰਨਵਾਦ
ਬੀ.ਕੇ. ਢਿੱਲੋਂ
ਸੰਪਰਕ : kaur7031balvir@gmail.com