Friday, November 22, 2024
 

ਕਾਰੋਬਾਰ

ਐਲਨ ਮਸਕ ਨੇ ਟਵਿੱਟਰ ਦੇ CEO ਨੂੰ ਮੈਸੇਜ ਕਰ ਦਿੱਤੀ ਇਹ ਧਮਕੀ!!

July 17, 2022 10:04 PM

ਟੇਸਲਾ ਦੇ ਮਾਲਕ ਐਲਨ ਮਸਕ ਤੇ ਟਵਿੱਟਰ ਵਿਚ ਲਗਾਤਾਰ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਟਵਿੱਟਰ ਡੀਲ ਦੇ ਕੈਂਸਲ ਹੋਣ ਤੋਂ ਪਹਿਲਾਂ ਮਸਕ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਧਮਕੀ ਭਰਿਆ ਮੈਸੇਜ ਭੇਜਿਆ ਸੀ। ਮਸਕ ਨੇ ਪਰਾਗ ਨੂੰ ਕਿਹਾ ਸੀ ਕੀ ਉਨ੍ਹਾਂ ਦੇ ਵਕੀਲ ਫਾਈਨੈਂਸ਼ੀਅਲ ਸਟੇਟਮੈਂਟ ਮੰਗਣ ਦੇ ਬਾਅਦ ਪ੍ਰੇਸ਼ਾਨੀ ਖੜ੍ਹੀ ਕਰ ਰਹੇ ਹਨ।

ਮਸਕ ਨੇ ਲਿਖਿਆ ਕਿ ਤੁਹਾਡੇ ਵਕੀਲ ਇਸ ਗੱਲਬਾਤ ਦਾ ਇਸਤੇਮਾਲ ਪ੍ਰੇਸ਼ਾਨੀ ਖੜ੍ਹੀ ਕਰਨ ਲਈ ਕਰ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਰੋਕਣ ਦੀ ਲੋੜ ਹੈ। ਦਰਅਸਲ, ਮਸਕ ਨੇ ਮੈਸੇਜ ਤੱਕ ਭੇਜਿਆ ਸੀ ਜਦੋਂ ਟਵਿੱਟਰ ਦੇ ਵਕੀਲਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ 44 ਅਰਬ ਡਾਲਰ ਦੀ ਰਕਮ ਕਿਥੋਂ ਲਿਆਉਣਗੇ।

ਦੂਜੇ ਪਾਸੇ ਡੀਲ ਕੈਂਸਲ ਹੋਣ ਦੇ ਬਾਅਦ ਟਵਿੱਟਰ ਨੇ ਐਲਨ ਮਸਕ ਖਿਲਾਫ ਅਮਰੀਕਾ ਦੇ ਡੇਲਾਵੇਅਰ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਹੈ। ਟਵਿੱਟਰ ਚਾਹੁੰਦਾ ਹੈ ਕਿ 54.20 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਜੋ ਡੀਲ ਹੋਈ ਹੈ, ਮਸਕ ਉਸ ਨੂੰ ਪੂਰਾ ਕਰੇ। ਮਸਕ ਨੇ ਇਸ ਮੁਕੱਦਮੇ ਦੇ ਬਾਅਦ ਟਵਿੱਟਰ ਦਾ ਨਾਂ ਲਏ ਬਿਨਾਂ ਇਕ ਟਵੀਟ ਕੀਤਾ। ਇਸ ਵਿਚ ਉੁਨ੍ਹਾਂ ਨੇ ਲਿਖਿਆ-‘ਜ਼ਰਾ ਤ੍ਰਾਸਦੀ ਦੇਖੋ’

ਐਲਨ ਮਸਕ ਨੇ 44 ਬਿਲੀਅਨ ਡਾਲਰ ਵਿਚ ਟਵਿੱਟਰ ਖਰੀਦਣ ਦਾ ਐਲਾਨ ਕੀਤਾ ਸੀ ਬਾਅਦ ਵਿਚ ਉਨ੍ਹਾਂ ਨੇ ਡੀਲ ਕੈਂਸਲ ਕਰ ਦਿੱਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਟਵਿੱਟਰ ਨੇ ਹੁਣ ਤੱਕ ਫਰਜ਼ੀ ਤੇ ਸਟੈਮ ਅਕਾਊਂਟ ਦੀ ਗਿਣਤੀ ਦੀ ਜਾਣਕਾਰੀ ਨਹੀਂ ਦਿੱਤੀ ਹੈ।

ਮਸਕ ਨੇ ਇਸ ਡੀਲ ਨੂੰ ਕੈਂਸਲ ਕਰਨ ਦੇ ਬਾਅਦ ਇਕ ਟਵੀਟ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਚਾਰ ਇਮੇਜ ਲਗਾਈ ਸੀ ਤੇ ਇਕ ਤਰ੍ਹਾਂ ਤੋਂ ਡੀਲ ਦਾ ਮਜ਼ਾਕ ਉਡਾਇਆ ਸੀ। ਇਨ੍ਹਾਂ ਫੋਟੋਆਂ ਜ਼ਰੀਏ ਉਨ੍ਹਾਂ ਕਿਹਾ ਮੈਂ ਟਵਿੱਟਰ ਨਹੀਂ ਖਰੀਦ ਸਕਦਾ। ਫਿਰ ਉਨ੍ਹਾਂ ਨੇ ਬਾਟ ਅਕਾਊਂਟ ਦੀ ਜਾਣਕਾਰੀ ਨਹੀਂ ਦਿੱਤੀ।

 

Have something to say? Post your comment

 
 
 
 
 
Subscribe