Friday, November 22, 2024
 

ਕਾਰੋਬਾਰ

ਇਜ਼ਰਾਈਲ ’ਚ ਬੰਦਰਗਾਹ ਖ਼ਰੀਦਣਗੇ ਗੌਤਮ ਅਡਾਨੀ

July 16, 2022 09:03 AM

ਮੁੰਬਈ : ਭਾਰਤ ਅਤੇ ਏਸ਼ੀਆ ਦੇ ਸੱਭ ਤੋਂ ਵੱਡੇ ਅਮੀਰ ਵਿਅਕਤੀ ਗੌਤਮ ਅਡਾਨੀ ਨੇ ਵਿਦੇਸ਼ਾਂ ਵਿਚ ਵੀ ਅਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿਤਾ ਹੈ। ਅਡਾਨੀ ਸਮੂਹ ਨੇ ਇਜ਼ਰਾਈਲ ਦੀਆਂ ਸੱਭ ਤੋਂ ਵੱਡੀਆਂ ਬੰਦਰਗਾਹਾਂ ਵਿਚੋਂ ਇਕ ਹੈਫਾ ਬੰਦਰਗਾਹ ਨੂੰ ਖ਼ਰੀਦਣ ਦੀ ਬੋਲੀ ਜਿੱਤ ਲਈ ਹੈ।

ਇਜ਼ਰਾਈਲ ਸਰਕਾਰ ਅਤੇ ਗੌਤਮ ਅਡਾਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸੌਦਾ 1.18 ਬਿਲੀਅਨ ਡਾਲਰ ਵਿਚ ਕੀਤਾ ਗਿਆ ਸੀ। ਅਡਾਨੀ ਨੇ ਹਾਇਫਾ ਨੂੰ ਖ਼ਰੀਦਣ ਲਈ ਇਜ਼ਰਾਈਲ ਸਥਿਤ ਕੈਮੀਕਲ ਅਤੇ ਲੌਜਿਸਟਿਕਸ ਗਰੁੱਪ ਗੈਡੋਟ ਨਾਲ ਹੱਥ ਮਿਲਾਇਆ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਅੱਜ ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਅਡਾਨੀ ਗਰੁੱਪ ਨੇ ਅਪਣੇ ਭਾਈਵਾਲ ਗੈਡੋਟ ਨਾਲ ਮਿਲ ਕੇ ਹਾਈਫਾ ਨੂੰ ਖ਼ਰੀਦਣ ਦਾ ਸੌਦਾ ਜਿੱਤ ਲਿਆ ਹੈ। ਹਾਇਫਾ ਭੂਮੱਧ ਸਾਗਰ ਦੇ ਕੰਢੇ ਹੈ ਅਤੇ ਇਜ਼ਰਾਈਲ ਦੀਆਂ ਸੱਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇਕ ਹੈ।

ਇਜ਼ਰਾਈਲ ਸਰਕਾਰ ਨੇ ਇਸ ਬੰਦਰਗਾਹ ਦੇ ਨਿੱਜੀਕਰਨ ਲਈ ਦੁਨੀਆਂ ਭਰ ਦੀਆਂ ਕੰਪਨੀਆਂ ਤੋਂ ਬੋਲੀ ਮੰਗਵਾਈ ਸੀ। ਸੌਦੇ ਅਨੁਸਾਰ, ਅਡਾਨੀ ਕੋਲ ਹਾਈਫਾ ਬੰਦਰਗਾਹ ਵਿਚ 70 ਫ਼ੀ ਸਦੀ ਹਿੱਸੇਦਾਰੀ ਹੋਵੇਗੀ ਅਤੇ ਬਾਕੀ 30 ਫ਼ੀ ਸਦੀ ਗੈਡੋਟ ਕੋਲ ਹੋਵੇਗੀ। ਅਡਾਨੀ ਅਤੇ ਉਸ ਦੇ ਭਾਈਵਾਲਾਂ ਨੂੰ 2054 ਤਕ ਹਾਈਫਾ ਬੰਦਰਗਾਹ ਦੀ ਜ਼ਿੰਮੇਵਾਰੀ ਮਿਲੀ ਹੈ। 

ਅਡਾਨੀ ਪੋਰਟਸ ਦੀ ਜ਼ਿੰਮੇਵਾਰੀ ਗੌਤਮ ਅਡਾਨੀ ਦੇ ਪੁੱਤਰ ਕਰਨ ਅਡਾਨੀ ਦੁਆਰਾ ਸੰਭਾਲੀ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਅਡਾਨੀ ਗਰੁੱਪ ਦੇ ਜ਼ਿਆਦਾਤਰ ਸ਼ੇਅਰਾਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।ਅਡਾਨੀ ਗਰੁੱਪ ਦੀਆਂ ਸੱਤ ਸੂਚੀਬੱਧ ਕੰਪਨੀਆਂ ਵਿਚੋਂ ਪੰਜ ਦੇ ਸ਼ੇਅਰ ਉੱਚੀ ਦਰ ਨਾਲ ਕਾਰੋਬਾਰ ਕਰ ਰਹੇ ਹਨ।

ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ਦੋ ਫੀਸਦੀ ਤੋਂ ਵੱਧ ਵਧੇ ਹਨ, ਜਦੋਂ ਕਿ ਅਡਾਨੀ ਟ੍ਰਾਂਸ 0.57 ਫ਼ੀ ਸਦੀ, ਅਡਾਨੀ ਟੋਟਲ ਗੈਸ 0.36 ਫੀਸਦੀ, ਅਡਾਨੀ ਇੰਟਰਪ੍ਰਾਈਜਿਜ਼ 0.55 ਫ਼ੀ ਸਦੀ, ਅਡਾਨੀ ਪੋਰਟਸ (ਅਡਾਨੀ ਪੋਰਟ) 0.46 ਫ਼ੀ ਸਦੀ ਅਤੇ ਅਡਾਨੀ ਪਾਵਰ 0.94 ਫ਼ੀ ਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਅਡਾਨੀ ਵਿਲਮਰ ’ਚ ਇਕ ਫ਼ੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।

 

Have something to say? Post your comment

 
 
 
 
 
Subscribe