Thursday, November 21, 2024
 

ਰਾਸ਼ਟਰੀ

ਆਧਾਰ ਕਾਰਡ ਦੀ ਬਦੌਲਤ ਪਰਿਵਾਰ ਨੂੰ ਵਾਪਸ ਮਿਲੀ ਲੜਕੀ, ਸੁਣੋ ਪੂਰਾ ਕਿੱਸਾ

July 05, 2022 09:26 AM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਾਂਧੀਨਗਰ ਗੁਜਰਾਤ ਵਿਚ 'ਡਿਜੀਟਲ ਇੰਡੀਆ ਵੀਕ 2022' ਦੀ ਸ਼ੁਰੂਆਤ ਮੌਕੇ ਇਕ ਨੌਜਵਾਨ ਲੜਕੀ ਦੀ ਭਾਵਨਾਤਮਕ ਕਹਾਣੀ ਸਾਂਝੀ ਕੀਤੀ। PM ਮੋਦੀ ਨੇ ਦੱਸਿਆ ਕਿ ਕਿਵੇਂ ਆਧਾਰ ਕਾਰਡ ਦੀ ਮਦਦ ਨਾਲ ਲੜਕੀ ਦੋ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕੀ।

PM ਮੋਦੀ ਨੇ ਇਕ ਵੀਡੀਓ ਵਿਚ ਲੜਕੀ ਦੀ ਘਟਨਾ ਸਾਂਝੀ ਕੀਤੀ। ਉਹ ਰੇਲਵੇ ਸਟੇਸ਼ਨ 'ਤੇ ਆਪਣੇ ਪਰਿਵਾਰ ਤੋਂ ਵੱਖ ਹੋ ਗਈ ਸੀ, ਉਹ ਕਿਸੇ ਹੋਰ ਸ਼ਹਿਰ ਵਿਚ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਇਕ ਅਣਪਛਾਤਾ ਵਿਅਕਤੀ ਲੜਕੀ ਨੂੰ ਕੁਝ ਦਿਨਾਂ ਲਈ ਸੀਤਾਪੁਰ ਦੇ ਇੱਕ ਅਨਾਥ ਆਸ਼ਰਮ ਵਿਚ ਲੈ ਗਿਆ।

ਲੜਕੀ ਨੇ ਕਿਹਾ, 'ਮੈਂ ਦੋ ਸਾਲ ਅਨਾਥ ਆਸ਼ਰਮ ਵਿਚ ਰਹੀ। ਜਦੋਂ 12ਵੀਂ ਬੋਰਡ ਦੀ ਪ੍ਰੀਖਿਆ ਦੇਣ ਦਾ ਸਮਾਂ ਆਇਆ ਤਾਂ ਕਈ ਲੜਕੀਆਂ ਆਪਣੇ ਰਿਸ਼ਤੇਦਾਰਾਂ ਦੇ ਘਰ ਵਾਪਸ ਚਲੀਆਂ ਗਈਆਂ। ਮੈਂ ਅਜਿਹਾ ਨਹੀਂ ਕਰ ਸਕੀ, ਇਸ ਲਈ ਅਨਾਥ ਆਸ਼ਰਮ ਨੇ ਮੈਨੂੰ ਆਪਣੀ ਲਖਨਊ ਬ੍ਰਾਂਚ ਵਿਚ ਸ਼ਿਫਟ ਕਰ ਦਿੱਤਾ।"

ਇੱਥੇ ਹੀ ਅਧਿਕਾਰੀ ਆਧਾਰ ਕਾਰਡ ਜਾਰੀ ਕਰਨ ਆਏ ਸਨ। ਪੂਰੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਅਨਾਥ ਆਸ਼ਰਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲੜਕੀ ਨੂੰ ਸੂਚਿਤ ਕੀਤਾ ਕਿ ਉਸ ਕੋਲ ਪਹਿਲਾਂ ਤੋਂ ਹੀ ਆਧਾਰ ਕਾਰਡ ਹੈ। ਅਨਾਥ ਆਸ਼ਰਮ ਦੇ ਅਧਿਕਾਰੀਆਂ ਨੇ ਉਸ ਦੇ ਆਧਾਰ ਕਾਰਡ ਵੇਰਵਿਆਂ ਦੀ ਵਰਤੋਂ ਕਰਕੇ ਉਸ ਦੇ ਪਰਿਵਾਰ ਨੂੰ ਲੱਭਣ ਵਿਚ ਉਸ ਦੀ ਮਦਦ ਕੀਤੀ।

ਡਿਜੀਟਲ ਇੰਡੀਆ ਦੀ ਇਕ ਹੋਰ ਘਟਨਾ ਨੂੰ ਸਾਂਝਾ ਕਰਦੇ ਹੋਏ ਉਹਨਾਂ ਕਿਹਾ, "ਹੁਣ ਇਕ ਸਟ੍ਰੀਟ ਵਿਕਰੇਤਾ ਵੀ ਉਹੀ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਜੋ ਇਕ ਮਾਲ ਦਾ ਸ਼ੋਅਰੂਮ ਵਰਤਦਾ ਹੈ। ਮੈਂ ਇੱਕ ਵੀਡੀਓ ਦੇਖੀ ਜਿਸ ਵਿਚ ਇੱਕ ਭਿਖਾਰੀ ਇਕ QR ਕੋਡ ਦੀ ਵਰਤੋਂ ਕਰਕੇ ਡਿਜੀਟਲ ਭੁਗਤਾਨ ਕਰ ਰਿਹਾ ਹੈ”।

 

 

Have something to say? Post your comment

 
 
 
 
 
Subscribe