ਨਵੀਂ ਦਿੱਲੀ: ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ। ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਅਗਨੀਵੀਰਾਂ ਦੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਸਕੀਮ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ।
ਇਸ ਦੌਰਾਨ ਐਤਵਾਰ ਨੂੰ ਤਿੰਨਾਂ ਸੈਨਾਵਾਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਵਿੱਚ ਅਗਨੀਪਥ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੈਸ ਕਾਨਫਰੰਸ ਵਿੱਚ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਫੌਜ ਮੁਖੀ ਮਨੋਜ ਪਾਂਡੇ ਨੇ ਪਹਿਲਾਂ ਹੀ ਦੱਸਿਆ ਹੈ ਕਿ ਅਗਨੀਵੀਰਾਂ ਦੀ ਪਹਿਲੀ ਟੀਮ ਦਸੰਬਰ 2022 ਤੱਕ ਸਾਡੇ ਰੈਜੀਮੈਂਟਲ ਕੇਂਦਰਾਂ ਵਿੱਚ ਸ਼ਾਮਲ ਹੋ ਜਾਵੇਗੀ ਅਤੇ ਅਗਲੇ ਸਾਲ ਦੇ ਅੱਧ ਤੱਕ ਉਨ੍ਹਾਂ ਨੂੰ ਤਾਇਨਾਤੀ ਲਈ ਉਪਲਬਧ ਕਰਾਇਆ ਜਾਵੇਗਾ। ਹਵਾਈ ਸੈਨਾ ਨੇ ਵੀ ਅਗਨੀਵੀਰਾਂ ਦੀ ਭਰਤੀ ਦਾ ਐਲਾਨ ਕੀਤਾ ਹੈ।
ਵਿਰੋਧ ਵਿਚਾਲੇ ਸਰਕਾਰ ਅਗਨੀਪਥ ਯੋਜਨਾ ਦੇ ਤਹਿਤ ਹੋਣ ਵਾਲੀ ਭਰਤੀ ਲਈ ਦੋ ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰੇਗੀ। ਪ੍ਰੈੱਸ ਕਾਨਫਰੰਸ ਦੌਰਾਨ ਲੈਫਟੀਨੈਂਟ ਜਨਰਲ ਅਨਿਲ ਪੁਰੀ, ਏਅਰ ਮਾਰਸ਼ਲ ਐੱਸ.ਕੇ. ਝਾਅ ਭਰਤੀ ਨੇ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 24 ਜੂਨ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ।
ਅਗਨੀਵੀਰਾਂ ਲਈ ਨੋਟੀਫਿਕੇਸ਼ਨ http://joinindianarmy.nic.in ‘ਤੇ ਜਾਰੀ ਹੋਵੇਗਾ। ਪਹਿਲੇ ਫੇਜ਼ ਦੀ ਪ੍ਰੀਖਿਆ 24 ਜੁਲਾਈ ਨੂੰ ਹੋਵੇਗੀ। ਪਹਿਲੇ ਬੈਚ ਦੀ ਭਰਤੀ ਦਸੰਬਰ ਤੋਂ ਪਹਿਲਾਂ ਏਅਰਫੋਰਸ ਵਿੱਚ ਹੋ ਜਾਏਗੀ। 30 ਦਸੰਬਰ ਤੋਂ ਅਗਨੀਵੀਰਾਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ।