ਚੰਡੀਗੜ੍ਹ : ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਲਿਵਰ ਸਿਰੋਸਿਸ ਦੀ ਸਮੱਸਿਆ ਕਾਰਨ ਬੀਤੇ ਸੋਮਵਾਰ ਨੂੰ ਪੀ.ਜੀ.ਆਈ. ਲਿਆਂਦਾ ਗਿਆ ਸੀ। ਜਿੱਥੇ 3 ਦਿਨ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।ਪੀ.ਜੀ.ਆਈ ‘ਚ ਨਵਜੋਤ ਸਿੱਧੂ ਦਾ ਚੈਕਅੱਪ ਕੀਤਾ ਗਿਆ।
ਹੈਪੇਟੋਲੋਜੀ ਵਿਭਾਗ ਦੇ ਐਚ.ਓ.ਡੀ ਪ੍ਰੋਫੈਸਰ ਵਰਿੰਦਰ ਸਿੰਘ ਦੀ ਦੇਖ-ਰੇਖ ‘ਚ ਉਨ੍ਹਾਂ ਨੂੰ ਪੀਜੀਆਈ ‘ਚ ਰੱਖਿਆ ਗਿਆ। ਮੰਗਲਵਾਰ ਨੂੰ ਉਨ੍ਹਾਂ ਦੀ ਐਂਡੋਸਕੋਪੀ ਅਤੇ ਹੋਰ ਟੈਸਟ ਵੀ ਕੀਤੇ ਗਏ।ਦੂਜੇ ਪਾਸੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਪੀਜੀਆਈ ‘ਚ ਇਲਾਜ ਕਰਵਾਉਣ ਤੋਂ ਬਾਦ ਕੇਂਦਰੀ ਜੇਲ੍ਹ ਪਟਿਆਲਾ ਪੁੱਜ ਗਏ ਹਨ।