ਨਵੀਂ ਦਿੱਲੀ : PM ਮੋਦੀ ਅੱਜ ਨੇਪਾਲ ਦੀ ਯਾਤਰਾ ਲਈ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Nepal Visit) ਨੇ ਕਿਹਾ ਕਿ ਭਾਰਤ ਤੇ ਨੇਪਾਲ ਦੇ ਰਿਸ਼ਤੇ 'ਅਦੁੱਤੀ' ਹਨ।
ਦੋਵਾਂ ਦੇਸ਼ਾਂ ਦੇ ਰਿਸ਼ਤੇ 'ਸਮੇਂ ਦੀ ਕਸੌਟੀ 'ਤੇ ਖਰੇ' ਉਤਰੇ ਹਨ ਤੇ ਉਨ੍ਹਾਂ ਦੀ ਨੇਪਾਲ ਯਾਤਰਾ ਦਾ ਮਕਸਦ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਡੂੰਘਾ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ( PM Modi Nepal Visit) ਨੇ ਇਹ ਟਿੱਪਣੀ ਬੁੱਧ ਪੂੁਰਨਿਮਾ ਮੌਕੇ ਗੁਆਂਢੀ ਦੇਸ਼ ਦੀ ਆਪਣੀ ਯਾਤਰਾ ਤੋਂ ਇਕ ਦਿਨ ਪਹਿਲਾਂ ਕੀਤੀ।
ਇੱਥੇ ਜਾਰੀ ਬਿਆਨ 'ਚ ਪ੍ਰਧਾਨ ਮੰਤਰੀ ਮੋਦੀ (PM Modi Nepal Visit) ਨੇ ਕਿਹਾ ਕਿ ਉਹ ਪਿਛਲੇ ਮਹੀਨੇ ਨੇਪਾਲੀ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਦੀ ਭਾਰਤ ਯਾਤਰਾ ਦੌਰਾਨ ਹੋਈ 'ਲਾਹੇਵੰਦ' ਚਰਚਾ ਤੋਂ ਬਾਅਦ ਦੁਬਾਰਾ ਉਨ੍ਹਾਂ ਨਾਲ ਮਿਲਣ ਲਈ ਉਤਾਵਲੇ ਹਨ।
ਦੋਵੇਂ ਧਿਰਾਂ ਜਲ ਬਿਜਲੀ, ਵਿਕਾਸ ਤੇ ਸੰਪਰਕ ਸਣੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਨੂੰ ਵਿਸਥਾਰ ਦੇਣ ਬਾਰੇ ਬਣੀ ਸਮਝ ਨੂੰ ਅੱਗੇ ਵਧਾਉਣਗੇ।