ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ’ਚ ਅੱਜ ਤੜਕੇ ਤਿੰਨ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਨਾਲ 1 ਮਹਿਲਾ ਸਮੇਤ 7 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਵਿਜੇ ਨਗਰ ਪੁਲਿਸ ਥਾਣੇ ਦੇ ਮੁਖੀ ਤਹਜ਼ੀਬ ਕਾਜੀ ਮੁਤਾਬਕ ਅੱਗ ਤੋਂ ਪ੍ਰਭਾਵਿਤ ਰਿਹਾਇਸ਼ ਇਮਾਰਤ ਨਾਲ 7 ਲੋਕਾਂ ਨੂੰ ਮ੍ਰਿਤਕ ਹਾਲਤ ’ਚ ਬਾਹਰ ਕੱਢਿਆ ਗਿਆ, ਜਦਕਿ 9 ਹੋਰਨਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭੇਜਿਆ ਗਿਆ।
ਪੁਲਿਸ ਨੇ ਦੱਸਿਆ ਕਿ ਅੱਗ ਬਿਜਲੀ ਦੇ ਮੀਟਰ ’ਚ ਸ਼ਾਰਟ ਸਰਕਿਟ ਕਾਰਨ ਲੱਗੀ ਅਤੇ ਇਸ ਨੇ ਸਭ ਤੋਂ ਪਹਿਲਾਂ ਇਮਾਰਤ ਦੀ ਪਾਰਕਿੰਗ ’ਚ ਖੜ੍ਹੀਆਂ ਗੱਡੀਆਂ ਨੂੰ ਆਪਣੇ ਲਪੇਟ ’ਚ ਲਿਆ। ਕਾਜੀ ਮੁਤਾਬਕ ਅਗਨੀਕਾਂਡ ’ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਦੀ ਜਾਨ ਦਮ ਘੁੱਟਣ ਕਾਰਨ ਗਈ। ਉਨ੍ਹਾਂ ਨੇ ਦੱਸਿਆ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਵਿਜੇ ਨਗਰ ਪੁਲਿਸ ਥਾਣੇ ਦੇ ਮੁਖੀ ਤਹਜ਼ੀਬ ਕਾਜ਼ੀ ਨੇ ਦੱਸਿਆ ਕਿ ਅਗਨੀਕਾਂਡ ਦੇ ਸਮੇਂ ਰਿਹਾਇਸ਼ੀ ਇਮਾਰਤ ’ਚ ਕੁੱਲ 16 ਲੋਕ ਮੌਜੂਦ ਸਨ।