Sunday, November 24, 2024
 

ਰਾਸ਼ਟਰੀ

ਕੋਰੋਨਾ ਮਾਮਲਿਆਂ ’ਚ ਅਚਾਨਕ ਵਾਧਾ : ਕੇਂਦਰ ਨੇ ਪੰਜ ਸੂਬਿਆਂ ਨੂੰ ਕੀਤਾ ਅਲਰਟ

April 09, 2022 09:21 AM

ਨਵੀਂ ਦਿੱਲੀ: ਚੀਨ ਅਤੇ ਅਮਰੀਕਾ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਸਿਹਤ ਮੰਤਰਾਲੇ ਨੇ ਪੰਜ ਸੂਬਿਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਅਤੇ ਮਿਜ਼ੋਰਮ ਦੀਆਂ ਸਰਕਾਰਾਂ ਨੂੰ ਪੱਤਰ ਲਿਖਿਆ ਹੈ। ਇਸ ਵਿਚ ਸਿਹਤ ਸਕੱਤਰ ਨੇ ਸੂਬਿਆਂ ਨੂੰ ਚੌਕਸੀ ਵਧਾਉਣ ਅਤੇ ਲਾਗ ਦੀ ਦਰ ਵਧਣ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਹੈ।

ਸਿਹਤ ਸਕੱਤਰ ਨੇ ਕਿਹਾ ਕਿ ਇਹਨਾਂ ਸੂਬਿਆਂ ਰਾਜਾਂ ਵਿਚ ਰੋਜ਼ਾਨਾ ਸਕਾਰਾਤਮਕਤਾ ਦਰ ਵੱਧ ਰਹੀ ਹੈ, ਯਾਨੀ ਹਰ ਰੋਜ਼ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਨੂੰ ਸਥਿਤੀ ਦੀ ਗੰਭੀਰਤਾ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ 'ਤੇ ਕੋਵਿਡ-19 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।

ਇੱਕ ਪਾਸੇ ਜਿੱਥੇ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਉੱਥੇ ਹੀ ਦਿੱਲੀ, ਮਹਾਰਾਸ਼ਟਰ, ਹਰਿਆਣਾ, ਕੇਰਲ ਅਤੇ ਮਿਜ਼ੋਰਮ ਵਿਚ ਪਿਛਲੇ 7 ਦਿਨਾਂ ਵਿੱਚ ਸਕਾਰਾਤਮਕਤਾ ਦਰ ਵਿਚ ਅਚਾਨਕ ਵਾਧਾ ਹੋਇਆ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੇਰਲ, ਮਹਾਰਾਸ਼ਟਰ, ਦਿੱਲੀ, ਹਰਿਆਣਾ ਅਤੇ ਮਿਜ਼ੋਰਮ ਨੂੰ ਅਲਰਟ ਭੇਜਿਆ ਹੈ।

ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੇਰਲ ਵਿਚ 353, ਮਹਾਰਾਸ਼ਟਰ ਵਿਚ 113, ਹਰਿਆਣਾ ਵਿਚ 336 ਅਤੇ ਮਿਜ਼ੋਰਮ ਵਿਚ 123 ਮਾਮਲੇ ਸਾਹਮਣੇ ਆਏ ਹਨ।

ਜੇਕਰ ਦੇਸ਼ ਦੇ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1, 109 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਦੇਸ਼ ਭਰ ਵਿਚ ਕੋਰੋਨਾ ਦੇ 1, 033 ਮਾਮਲੇ ਦਰਜ ਕੀਤੇ ਗਏ।

 

Have something to say? Post your comment

Subscribe