ਨਵੀਂ ਦਿੱਲੀ : ਘਰੇਲੂ ਮਾਈਕ੍ਰੋ-ਬਲਾਗਿੰਗ ਪਲੇਟਫਾਰਮ Koo App ਨੇ ਸੈਲਫ-ਵੈਰੀਫਿਕੇਸ਼ਨ ਫੀਚਰ ਲਾਂਚ ਕੀਤਾ ਹੈ।ਨਵੇਂ ਫੀਚਰ ਦੇ ਨਾਲ ਹੀ ਕੂ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਬਣ ਗਿਆ ਹੈ।
ਕੋਈ ਵੀ ਯੂਜ਼ਰ ਹੁਣ ਸਰਕਾਰ ਦੁਆਰਾ ਪ੍ਰਮਾਣਿਤ ਪਛਾਣ ਪੱਤਰ ਦਾ ਇਸਤੇਮਾਲ ਕਰਕੇ ਚੁਟਕੀਆਂ ’ਚ ਪਲੇਟਫਾਰਮ ’ਤੇ ਆਪਣੀ ਪ੍ਰੋਫਾਈਲ ਨੂੰ ਸੈਲਫ-ਵੈਰੀਫਾਈ ਕਰਵਾ ਸਕਦਾ ਹੈ। ਕੂ ਨੇ ਕਿਹਾ ਹੈ ਕਿ ਸਿਰਫ਼ 30 ਸਕਿੰਟਾਂ ’ਚ ਯੂਜ਼ਰਸ ਦਾ ਅਕਾਊਂਟ ਵੈਰੀਫਾਈ ਹੋਵੇਗਾ।
ਕੂ ਨੇ ਕਿਹਾ ਹੈ ਕਿ ਉਹ ਸੈਲਫ-ਵੈਰੀਫਿਕੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਹਰੇ ਰੰਗ ਦਾ ਟਿਕ ਯੂਜ਼ਰ ਦੇ ਅਕਾਊਂਟ ਨੂੰ ਸੈਲਫ-ਵੈਰੀਫਿਕੇਸ਼ਨ ਹੋਣ ਦੇ ਰੂਪ ’ਚ ਪਛਾਣ ਦੇਵੇਗਾ।
ਇਸ ਫੀਚਰ ਅਧੀਨ ਯੂਜ਼ਰਸ ਨੂੰ ਸਰਕਾਰੀ ਪਛਾਣ ਪੱਤਰ ਦਾ ਨੰਬਰ ਦਰਜ ਕਰਨਾ ਹੋਵੇਗਾ ਅਤੇ ਫਿਰ ਫੋਨ ’ਤੇ ਆਉਣ ਵਾਲੇ ਓ.ਟੀ.ਪੀ. ਨੂੰ ਦਰਜ ਕਰਨਾ ਹੋਵੇਗਾ।
ਇਸ ਤੋਂ ਬਾਅਦ ਅਕਾਊਂਟ ਸਿਰਫ਼ 30 ਸਕਿੰਟਾਂ ’ਚ ਹਰੇ ਰੰਗ ਦੇ ਟਿਕ ਦੇ ਨਾਲ ਵੈਰੀਫਾਈ ਹੋ ਜਾਵੇਗਾ। ਕੂ ਨੇ ਕਿਹਾ ਹੈ ਕਿ ਉਹ ਵੈਰੀਫਿਕੇਸ਼ਨ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਸਟੋਰ ਨਹੀਂ ਕਰਦਾ।
ਸੈਲਫ-ਵੈਰੀਫਿਕੇਸ਼ਨ ਨਾਲ ਜੁੜੇ ਸਵਾਲ
- ਕੀ Koo App ਯੂਜ਼ਰ ਦੀ ਕੋਈ ਜਾਣਕਾਰੀ ਸਟੋਰ ਕਰਦਾ ਹੈ?
✓ ਨਹੀਂ, Koo App ਯੂਜ਼ਰ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਟੋਰ ਨਹੀਂ ਕਰਦਾ। ਸਰਕਾਰ ਦੁਆਰਾ ਪ੍ਰਮਾਣਿਤ ਥਰਡ ਪਾਰਟੀ ਦੀ ਸੇਵਾ ਦਾ ਇਸਤੇਮਾਲ ਜਾਣਕਾਰੀ ਦੀ ਤਸਦੀਕ ਲਈ ਕੀਤਾ ਜਾਂਦਾ ਹੈ।
- ਕੀ ਪ੍ਰਮਾਣੀਕਰਨ ਤੋਂ ਬਾਅਦ ਮੇਰੇ ਪਛਾਣ ਪੱਤਰ ਦਾ ਵੇਰਵਾ Koo App ’ਤੇ ਵਿਖਾਈ ਦਿੰਦਾ ਹੈ?
✓ ਨਹੀਂ, ਇਸਦਾ ਇਸਤੇਮਾਲ ਸਿਰਫ਼ ਯੂਜਰਜ਼ ਦੀ ਤਸਦੀਕ ਨੂੰ ਪ੍ਰਮਾਣਿਤ ਕਰਨ ਲਈ ਕੀਤਾ ਜਾਂਦਾ ਹੈ।
- ਕੀ ਹੋਰ ਯੂਜ਼ਰਸ ਨੂੰ ਮੇਰੇ ਨਾਮ ਅਤੇ ਪਛਾਣ ਪੱਤਰ ਦੀ ਜਾਮਕਾਰੀ ਪ੍ਰਾਪਤ ਹੋਵੇਗੀ?
✓ ਨਹੀਂ, ਯੂਜ਼ਰ ਦੀ ਪ੍ਰੋਫਾਈਲ ’ਤੇ ਵੇਰਵਾ ਨਹੀਂ ਰਹਿੰਦਾ ਜੋ ਤਸਦੀਕ ਤੋਂ ਪਹਿਲਾਂ ਹੁੰਦਾ ਸੀ।
- ਕੀ Koo App ’ਤੇ ਸਰਕਾਰ ਦੁਆਰਾ ਪ੍ਰਮਾਣਿਤ ਪਛਾਣ ਪੱਤਰ ਦੀ ਜਾਣਕਾਰੀ ਦਰਜ ਕਰਨਾ ਸੁਰੱਖਿਅਤ ਹੈ?
✓ ਹਾਂ, Koo App ’ਤੇ ਸਵੈਇਛਕ ਸੈਲਫ-ਵੈਰੀਫਿਕੇਸ਼ਨ ਪ੍ਰਕਿਰਿਆ ਸੁਰੱਖਿਅਤ ਹੈ। ਇਹ ਤਸਦੀਕ ਪ੍ਰਕਿਰਿਆ ਸਰਕਾਰ ਦੁਆਰਾ ਅਧਿਕਾਰਤ ਥਰਡ ਪਾਰਟੀ ਦੁਆਰਾ ਕੀਤੀ ਜਾਂਦਾ ਹੈ। Koo App ਯੂਜ਼ਰਸ ਦੇ ਡਾਟਾ ਨੂੰ ਸਟੋਰ ਨਹੀਂ ਕਰਦਾ।