ਚੰਡੀਗੜ੍ਹ: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਚੰਡੀਗੜ੍ਹ 'ਤੇ ਕੇਂਦਰਸ ਦੇ ਨਿਯਮਾਂ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ।ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨ੍ਹਾਂ ਨਾਂ ਲਏ ਨਵਜੋਤ ਸਿੱਧੂ 'ਤੇ ਚੁਟਕੀ ਲਈ।
ਭਗਵੰਤ ਮਾਨ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਜਿਹੜੇ ਕਦੀ ਕਹਿੰਦੇ ਸਨ ਕਿ ਸਟੇਜ ਚਲਾਉਣਾ ਤੇ ਸਟੇਟ ਚਲਾਉਣਾ ਵੱਖਰੀ ਗੱਲ ਹੁੰਦੀ ਹੈ ਉਹ ਅੱਜ ਨਾ ਤਾਂ ਸਟੇਜ ਜੋਗੇ ਰਹੇ ਹਨ ਅਤੇ ਨਾ ਹੀ ਸਟੇਟ ਜੋਗੇ।
ਉਹ ਪੰਜਾਬ ਦਾ ਨਹੀਂ ਬਲਕਿ ਆਪਣੇ ਨਾਂ ਦਾ ਮਾਡਲ ਚੁੱਕੀ ਫਿਰਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਬੋਲ ਕੇ ਗਏ ਹਨ ਕਿ ਜਿਨ੍ਹਾਂ ਨੇ ਗ਼ਲਤ ਕੰਮ ਕੀਤਾ ਉਨ੍ਹਾਂ ਨੂੰ ਠੋਕੋ ਪਰ ਗੱਲ-ਗੱਲ 'ਤੇ 'ਠੋਕੋ ਤਾਲੀ' ਕਹਿਣ ਵਾਲੇ ਤਾਂ ਸਦਨ ਵਿਚ ਪਹੁੰਚ ਹੀ ਨਹੀਂ ਸਕੇ।
ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਹੈ ਤੇ ਭਿਖਾਰੀਆਂ ਦੇ ਸਿਰ ਤਾਜ ਸਜਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ 'ਚ ਮੁਲਾਜ਼ਮਾਂ 'ਤੇ ਕੇਂਦਰੀ ਨਿਯਮ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ।
ਇਹ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ।