ਨਵੀਂ ਦਿੱਲੀ : ਰੂਸ - ਯੂਕਰੇਨ ਜੰਗ ਵਿਚਕਾਰ ਹਰ ਕੋਈ ਯੂਕਰੇਨ ਦਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
ਹੁਣ ਪੈਪਸੀਕੋ ਨੇ ਰੂਸ ਵਿਚ ਪੈਪਸੀ-ਕੋਲਾ, ਸਟਾਰਬਕਸ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕੀਤਾ ਹੈ।
ਕੋਕਾ ਕੋਲਾ ਕੰਪਨੀ ਦਾ ਕਹਿਣਾ ਹੈ ਕਿ "ਸਾਡਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਹੈ ਜੋ ਯੂਕਰੇਨ ਵਿਚ ਇਨ੍ਹਾਂ ਦੁਖਦਾਈ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਗੂਗਲ, ਐਪਲ ਸਮੇਤ ਹੋਰ ਕਈ ਕੰਪਨੀਆਂ ਨੇ ਆਪਣਾ ਲੈਣ ਦੇਣ ਰੂਸ ਨਾਲ ਬੰਦ ਕਰ ਦਿੱਤਾ ਹੈ।