Friday, November 22, 2024
 

ਰਾਸ਼ਟਰੀ

ਔਰਤ ਨੇ ਗੁਪਤ ਅੰਗ 'ਚ ਛੁਪਾ ਕੇ ਲਿਆਂਦੀ 6 ਕਰੋੜ ਦੀ ਡਰੱਗ, ਕੱਢਣ ਵਾਸਤੇ ਲਈ ਡਾਕਟਰੀ ਸਹਾਇਤਾ, ਲੱਗੇ ਦੋ ਹਫ਼ਤੇ

March 05, 2022 08:01 AM

ਜੈਪੁਰ : ਨਸ਼ਾ ਤਸਕਰੀ (drug trafficking) ਦੀ ਡੀ.ਆਰ.ਆਈ ਨੇ ਰਾਜਸਥਾਨ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਅਤੇ ਮੁਸ਼ਕਿਲ ਕਾਰਵਾਈ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ।

ਡੀਆਰਆਈ ਨੇ 19 ਫਰਵਰੀ ਨੂੰ ਜੈਪੁਰ ਹਵਾਈ ਅੱਡੇ (Jaipur AIrport) ਤੋਂ ਫੜੀ ਗਈ ਇੱਕ ਵਿਦੇਸ਼ੀ ਔਰਤ ਦੇ ਸਰੀਰ ਵਿੱਚੋਂ ਵਿਸ਼ੇਸ਼ ਆਪ੍ਰੇਸ਼ਨ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਭਰੇ 88 ਕੈਪਸੂਲ ਬਰਾਮਦ ਕੀਤੇ ਹਨ।

ਵਿਦੇਸ਼ੀ ਔਰਤ (Foreign Woman) ਨੇ ਸਰੀਰ ਦੇ ਅੰਦਰ ਆਪ੍ਰੇਸ਼ਨ ਕਰਨ ਤੋਂ ਬਾਅਦ ਇਹ ਸਾਰੇ ਕੈਪਸੂਲ ਆਪਣੇ ਅੰਦਰੂਨੀ ਅੰਗਾਂ ਸਮੇਤ ਛੁਪਾ ਲਏ ਸਨ।

ਡੀਆਰਆਈ (DRI) ਨੇ ਸਵਾਈ ਮਾਨਸਿੰਘ ਹਸਪਤਾਲ ਦੇ ਡਾਕਟਰਾਂ ਦੀ ਮਦਦ ਨਾਲ ਔਰਤ ਦੇ ਸਰੀਰ ਦਾ ਆਪ੍ਰੇਸ਼ਨ ਕਰਕੇ ਨਸ਼ੇ ਨਾਲ ਭਰੇ ਇਹ ਕੈਪਸੂਲ ਬਾਹਰ ਕੱਢ ਲਏ।

ਔਰਤ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਡੀਆਰਆਈ (DRI) ਦੀ ਟੀਮ ਨੇ ਉਸ ਨੂੰ ਦੋ ਵਾਰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਅਤੇ ਉਸ ਵਿਰੁੱਧ ਇਸ ਵਿਸ਼ੇਸ਼ ਆਪ੍ਰੇਸ਼ਨ ਦੀ ਇਜਾਜ਼ਤ ਵੀ ਲਈ।

ਡੀ.ਆਰ.ਆਈ (DRI) ਦੀ ਟੀਮ ਨੇ ਜਦੋਂ ਔਰਤ ਦੇ ਸਰੀਰ ਵਿੱਚੋਂ 88 ਕੈਪਸੂਲ ਕੱਢ ਕੇ ਲੈਬਾਰਟਰੀ ਵਿੱਚ ਜਾਂਚ ਕੀਤੀ ਤਾਂ ਸਾਰੇ ਕੈਪਸੂਲਾਂ ਵਿੱਚ ਹੈਰੋਇਨ ਭਰੀ ਹੋਈ ਸੀ।

ਲੈਬ ਤੋਂ ਪੁਸ਼ਟੀ ਹੋਣ ਤੋਂ ਬਾਅਦ ਜਦੋਂ ਡੀਆਰਆਈ (DRI) ਟੀਮ ਨੇ ਇਨ੍ਹਾਂ ਦਾ ਵਜ਼ਨ ਕੀਤਾ ਤਾਂ ਇਹ 900 ਗ੍ਰਾਮ ਦੇ ਕਰੀਬ ਸੀ। ਇਸ ਹੀਰੋਇਨ ਦਾ ਭਾਰ 900 ਗ੍ਰਾਮ ਸੀ।

ਡਾਇਰੈਕਟੋਰੇਟ ਆਫ ਰੈਵੇਨਿਊ ਇਨਫਰਮੇਸ਼ਨ (DRI) ਵੱਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 6 ਕਰੋੜ ਰੁਪਏ ਦੱਸੀ ਜਾਂਦੀ ਹੈ।

ਡੀਆਰਆਈ (DRI) ਨੇ 19 ਫਰਵਰੀ ਨੂੰ ਸ਼ਾਰਜਾਹ ਤੋਂ ਜੈਪੁਰ ਜਾ ਰਹੀ ਏਅਰ ਅਰੇਬੀਆ ਦੀ ਫਲਾਈਟ ਵਿੱਚ ਯੁਗਾਂਡਾ ਦੀ ਇੱਕ ਔਰਤ ਨੂੰ ਇੱਕ ਸੂਚਨਾ ਦੇ ਆਧਾਰ 'ਤੇ ਰੋਕਿਆ ਸੀ।

ਜਾਂਚ 'ਚ ਉਸ ਦੇ ਸਰੀਰ 'ਚ ਕੁਝ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਉਸ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਲਿਜਾਇਆ ਗਿਆ। ਸ਼ੁਰੂਆਤ 'ਚ ਉਸ ਦੇ ਸਰੀਰ 'ਚੋਂ ਕਰੀਬ 60 ਕੈਪਸੂਲ ਨਿਕਲੇ।

ਇਸ ਤੋਂ ਬਾਅਦ ਵੀ ਡੀਆਰਆਈ ਨੂੰ ਸਰੀਰ ਵਿੱਚ ਕੁਝ ਹੋਣ ਦਾ ਸ਼ੱਕ ਹੋਇਆ ਅਤੇ ਡਾਕਟਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਕਰੀਬ 2 ਹਫ਼ਤੇ ਤੱਕ ਡਾਕਟਰਾਂ ਦੀ ਨਿਗਰਾਨੀ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

 

Have something to say? Post your comment

 
 
 
 
 
Subscribe