Friday, November 22, 2024
 

ਰਾਸ਼ਟਰੀ

Operation Ganga: 200 ਭਾਰਤੀ ਨਾਗਰਿਕਾਂ ਨੂੰ ਲੈ ਕੇ ਹਿੰਡਨ ਏਅਰਬੇਸ ਪਹੁੰਚਿਆ IAF ਦਾ C-17 ਜਹਾਜ਼

March 03, 2022 09:35 AM

ਨਵੀਂ ਦਿੱਲੀ: ਰੂਸੀ ਹਮਲੇ ਵਿਚਕਾਰ ਭਾਰਤੀਆਂ ਦੀ ਵਤਨ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੁਹਿੰਮ ਨੂੰ ਹੋਰ ਵੀ ਰਫ਼ਤਾਰ ਦੇਣ ਲਈ ਬੁੱਧਵਾਰ ਸਵੇਰ 4 ਵਜੇ ਹਿੰਡਨ ਏਅਰਬੇਸ ਤੋਂ ਭਾਰਤੀ ਨਾਗਰਿਕਾਂ ਨੂੰ ਲੈਣ ਲਈ C-17 ਜਹਾਜ਼ ਰੋਮਾਨੀਆਂ ਨੂੰ ਰਵਾਨਾ ਕੀਤਾ ਗਿਆ ਸੀ ਜੋ ਵੀਰਵਾਰ ਤਡ਼ਕੇ 200 ਭਾਰਤੀ ਨਾਗਰਿਕਾਂ ਨੂੰ ਲੈਕੇ ਵਾਪਸ ਆ ਗਿਆ ਹੈ।

ਰਾਜ ਰੱਖਿਆ ਮੰਤਰੀ ਅਜੈ ਭੱਟ ਨੇ ਯੂਕਰੇਨ ਤੋਂ ਵਾਪਸ ਪਰਤੇ ਭਾਰਤੀਆਂ ਦਾ ਸਵਾਗਤ ਕੀਤਾ। ਯੂਕਰੇਨ 'ਚ ਫਸੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੇ ਆਪ੍ਰੇਸ਼ਨ ਗੰਗਾ ਦੇ ਤਹਿਤ ਕੁਲ 17 ਹਜ਼ਾਰ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।

ਹਵਾਈ ਫ਼ੌਜ ਦੇ C-17 ਏਅਰਕ੍ਰਾਫਟ ਦੇ ਨਾਲ ਇਕ ਸਮੇਂ 300 ਤੋਂ 400 ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਪਿਛਲੇ ਸਾਲ ਅਫਗਾਨਿਸਤਾਨ 'ਚ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਭਾਰਤੀ ਨਾਗਰਿਕਾਂ ਦੇ ਇਲਾਵਾ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਹਵਾਈ ਫੌਜ ਨੇ ਵਿਸ਼ੇਸ਼ ਮੁਹਿੰਮ ਚਲਾਈ ਸੀ।ਇਸ 'ਚ ਵੀ ਹਵਾਈ ਫ਼ੌਜ ਨੇ ਆਪਣੇ C-17 ਜਹਾਜ਼ਾਂ ਨੂੰ ਲਗਾਇਆ ਸੀ।

 

Have something to say? Post your comment

 
 
 
 
 
Subscribe