Thursday, November 21, 2024
 

ਰਾਸ਼ਟਰੀ

PM ਮੋਦੀ ਨੇ ਕੀਤੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ

March 02, 2022 11:28 PM

ਨਵੀਂ ਦਿੱਲੀ : ਯੂਕ੍ਰੇਨ ਦੇ ਸ਼ਹਿਰਾਂ 'ਚ ਰੂਸ ਦੀ ਲਗਾਤਾਰ ਹੋ ਰਹੀ ਬੰਬਾਰੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਇਕ ਵਾਰ ਫ਼ਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Putin) ਨਾਲ ਗੱਲਬਾਤ ਕੀਤੀ।

ਦੋਵਾਂ ਨੇਤਾਵਾਂ ਨੇ ਯੂਕ੍ਰੇਨ (Ukraine) ਦੇ ਹਾਲਾਤ ਦੀ ਸਮੀਖਿਆ ਕੀਤੀ, ਵਿਸ਼ੇਸ਼ ਰੂਪ ਨਾਲ ਖਾਰਕੀਵ 'ਚ ਜਿਥੇ ਕਈ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੇ ਸੰਘਰਸ਼ ਖੇਤਰਾਂ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ 'ਤੇ ਚਰਚਾ ਕੀਤੀ।

ਇਸ ਤੋਂ ਪਹਿਲਾਂ ਵੀ ਪੀ.ਐੱਮ. ਮੋਦੀ (PM Modi) ਯੂਕ੍ਰੇਨ ਸੰਕਟ ਨੂੰ ਲੈ ਕੇ ਪੁਤਿਨ ਨਾਲ ਗੱਲਬਾਤ ਕਰ ਚੁੱਕੇ ਹਨ ਜਿਸ 'ਚ ਉਨ੍ਹਾਂ ਨੇ ਇਸ ਮਾਮਲੇ ਨੂੰ ਕੂਟਨੀਤੀ ਰਾਹੀਂ ਹੱਲ ਕਰਨ ਦੀ ਗੱਲ ਕਹੀ।

ਇਸ ਦੌਰਾਨ ਵੀ ਪੀ.ਐੱਮ. ਮੋਦੀ (PM Modi) ਨੇ ਯੂਕ੍ਰੇਨ (Ukraine) 'ਚ ਫਸੇ ਭਾਰਤੀਆਂ ਦੇ ਸੇਫ ਪੈਕੇਜ ਦੀ ਗੱਲ ਕੀਤੀ ਸੀ, ਹਾਲਾਂਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਵਿਗੜੇ ਨਹੀਂ ਸਨ।

 

Have something to say? Post your comment

 
 
 
 
 
Subscribe