ਵਾਸ਼ਿੰਗਟਨ : ਖੋਜਕਰਤਾਵਾਂ ਨੇ ਹਾਲ ਹੀ ’ਚ ਇਕ ਤਜਰਬਾ ਕੀਤਾ ਹੈ ਕਿ ਸੌਣ ਤੋਂ ਪਹਿਲਾਂ ਫਿਲਮ, ਟੀਵੀ ਜਾਂ ਯੂ-ਟਿਊਬ ਵੀਡੀਓ ਦੇਖਣ, ਇੰਟਰਨੈੱਟ ਦੀ ਵਰਤੋਂ ਕਰਨ ਜਾਂ ਗਾਣਾ ਸੁਣਨ ਨਾਲ ਨੀਂਦ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਇਹ ਅਧਿਐਨ ‘ਜਰਨਲ ਆਫ ਸਲੀਪ ਰਿਸਰਚ’ ’ਚ ਪ੍ਰਕਾਸ਼ਿਤ ਹੋਇਆ ਹੈ। ਉਨੀਦਰਾ, ਖ਼ਾਸ ਤੌਰ ’ਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਇਕ ਆਮ ਸਮੱਸਿਆ ਦੇ ਰੂਪ ’ਚ ਸਾਹਮਣਾ ਆਇਆ ਹੈ। ਅਧਿਐਨ ’ਚ 58 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ।
ਸਾਰਿਆਂ ਦੀ ਵੱਖ-ਵੱਖ ਡਾਇਰੀ ਬਣਾਈ ਗਈ ਤੇ ਉਸ ’ਚ ਸਬੰਧਤ ਦੇ ਸੌਣ ਤੋਂ ਪਹਿਲਾਂ ਮੀਡੀਆ ਦੇ ਨਾਲ ਸਮਾਂ ਬਿਤਾਉਣ, ਇਸਤੇਮਾਲ ਦੀ ਲੋਕੇਸ਼ਨ ਤੇ ਮਲਟੀ ਟਾਸਕਿੰਗ ਨਾਲ ਜੁੜੀਆਂ ਜਾਣਕਾਰੀਆਂ ਦਰਜ ਕੀਤੀਆਂ ਗਈਆਂ।
ਇਲੈਕਟ੍ਰੋਏਂਸੇਫਲੋਗ੍ਰਾਫੀ ਪ੍ਰੀਖਣ ਜ਼ਰੀਏ ਅਧਿਐਨ ’ਚ ਸ਼ਾਮਲ ਲੋਕਾਂ ਦੇ ਸੌਣ ਦਾ ਸਮਾਂ, ਨੀਂਦ ਦੀ ਗੁਣਵੱਤਾ ਆਦਿ ਨਾਲ ਸਬੰਧਤ ਜਾਣਕਾਰੀਆਂ ਹਾਸਲ ਕੀਤੀਆਂ ਕੀਤੀਆਂ ਗਈਆਂ।