ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 2, 35, 532 ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 871 ਮੌਤਾਂ ਹੋਈਆਂ ਹਨ। ਐਕਟਿਵ ਕੇਸਾਂ ਵਿਚ ਕਮੀ ਆਈ ਹੈ ਤੇ ਇਹ 20, 04, 333 ਹਨ। ਦੇਸ਼ ਦੀ ਰਿਕਵਰੀ ਦਰ 93.89 ਫ਼ੀਸਦ ਹੈ। ਰੋਜ਼ਾਨਾ ਪਾਜ਼ੇਟਿਵਿਟੀ ਦਰ 13.39 ਪ੍ਰਤੀਸ਼ਤ ਹੈ। ਇਸੇ ਦੌਰਾਨ ਦੇਸ਼ ਵਿਚ 165.04 ਕਰੋੜ ਲੋਕਾਂ ਨੂੰ ਵੈਕਸੀਨ ਡੋਜ਼ ਵੀ ਦਿੱਤੀ ਜਾ ਚੁੱਕੀ ਹੈ। ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਤੱਕ ਕੁੱਲ 4.08 ਕਰੋੜ ਕੇਸ ਸਾਹਮਣੇ ਆ ਚੁੱਕੇ ਹਨ। ਭਾਰਤ ਵਿਚ ਹੁਣ ਤੱਕ ਕੁੱਲ 4, 93, 198 ਮੌਤਾਂ ਵੀ ਹੋਈਆਂ ਹਨ। ਮੌਤ ਦਰ ਇਸ ਵੇਲੇ 1.21 ਪ੍ਰਤੀਸ਼ਤ ਹੈ। ਦੇਸ਼ ਵਿਚ ਕਰੋਨਾ ਦੇ ਕੇਸਾਂ ਨੇ 19 ਦਸੰਬਰ, 2020 ਨੂੰ ਇਕ ਕਰੋੜ ਦਾ ਅੰਕੜਾ ਪਾਰ ਕੀਤਾ ਸੀ।