ਪਣਜੀ (ਗੋਆ) : ਪਣਜੀ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਨੇ ਭਾਜਪਾ ਛੱਡ ਦਿੱਤੀ ਹੈ। ਮਨੋਹਰ ਪਾਰੀਕਰ ਵੀ ਇਸ ਸੀਟ ਤੋਂ ਚੋਣ ਲੜਦੇ ਸਨ। ਵੀਰਵਾਰ ਨੂੰ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ 34 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਇਸ ਵਿੱਚ ਉਤਪਲ ਦਾ ਨਾਂ ਨਹੀਂ ਸੀ। ਪਾਰਟੀ ਨੇ ਬਾਬੂਸ਼ ਮੋਨਸਰੇਟ ਨੂੰ ਟਿਕਟ ਦਿੱਤੀ ਹੈ, ਜੋ ਹਮੇਸ਼ਾ ਤੋਂ ਮਨੋਹਰ ਪਾਰੀਕਰ ਦੇ ਵਿਰੋਧੀ ਰਹੇ ਹਨ।
ਉਦੋਂ ਤੋਂ ਹੀ ਉਤਪਲ ਦੇ ਭਾਜਪਾ ਛੱਡਣ ਦੀਆਂ ਅਟਕਲਾਂ ਲੱਗ ਰਹੀਆਂ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਣਜੀ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਣਜੀ ਦੇ ਲੋਕਾਂ ਦਾ ਸਮਰਥਨ ਹਾਸਲ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨਾ ਚਾਹੀਦਾ ਹੈ। ਉੱਪਲ ਨੇ ਕਿਹਾ ਕਿ ਭਾਜਪਾ ਨੂੰ ਪਿਛਲੀਆਂ ਅਤੇ ਇਸ ਚੋਣਾਂ ਵਿੱਚ ਸਮਝਾਇਆ ਗਿਆ ਸੀ ਕਿ ਵਰਕਰਾਂ ਅਤੇ ਲੋਕਾਂ ਦਾ ਸਮਰਥਨ ਹੈ ਪਰ ਟਿਕਟ ਨਹੀਂ ਮਿਲੀ।