ਨਵੀਂ ਦਿੱਲੀ : ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਸਿਆਸੀ ਉਥਲ-ਪੁਥਲ ਦਰਮਿਆਨ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਆਗੂਆਂ ਦੀਆਂ ਪਾਰਟੀਆਂ ਬਦਲਣ ਦਾ ਸਿਲਸਿਲਾ ਵੀ ਜਾਰੀ ਹੈ। ਇਸ ਸਭ ਨਾਲ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਅਤੇ ਧੜੇਬੰਦੀ ਵੀ ਸਾਹਮਣੇ ਆਉਣ ਲੱਗੀ ਹੈ।
ਭਾਰਤੀ ਜਨਤਾ ਪਾਰਟੀ ਨੂੰ ਉੱਤਰ ਪ੍ਰਦੇਸ਼ 'ਚ ਲਗਾਤਾਰ 12ਵਾਂ ਝਟਕਾ ਲੱਗਾ ਹੈ। ਸ਼ਿਕੋਹਾਬਾਦ ਤੋਂ ਭਾਜਪਾ ਵਿਧਾਇਕ ਮੁਕੇਸ਼ ਵਰਮਾ ਨੇ ਅਸਤੀਫਾ ਦੇ ਦਿੱਤਾ ਹੈ। ਵਰਮਾ ਨੇ ਵੀ ਸਵਾਮੀ ਪ੍ਰਸਾਦ ਮੌਰਿਆ, ਦਾਰਾ ਸਿੰਘ ਚੌਹਾਨ ਸਮੇਤ ਹੋਰਨਾਂ ਵਿਧਾਇਕਾਂ ਵਾਂਗ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਭਾਜਪਾ ਸਰਕਾਰ ਵਿੱਚ ਦਲਿਤ, ਪਛੜੇ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਆਗੂਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਕਿਸਾਨਾਂ, ਬੇਰੁਜ਼ਗਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਸਰਕਾਰ ਵਿੱਚ ਅਣਗੌਲਿਆ ਕੀਤਾ ਗਿਆ ਹੈ। ਵਰਮਾ ਨੇ ਕਿਹਾ ਹੈ ਕਿ ਸਵਾਮੀ ਪ੍ਰਸਾਦ ਮੌਰਿਆ ਉਨ੍ਹਾਂ ਦੇ ਨੇਤਾ ਹਨ। ਮੁਕੇਸ਼ ਵਰਮਾ ਨੇ ਵੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਇਨ੍ਹਾਂ ਵਿਧਾਇਕਾਂ ਨੇ ਸਭ ਤੋਂ ਪਹਿਲਾਂ ਪਾਰਟੀ ਛੱਡੀ
1. ਬਦਾਊਨ ਜ਼ਿਲ੍ਹੇ ਦੇ ਬਿਲਸੀ ਤੋਂ ਵਿਧਾਇਕ ਰਾਧਾ ਕ੍ਰਿਸ਼ਨ ਸ਼ਰਮਾ।
2. ਰਾਕੇਸ਼ ਰਾਠੌਰ, ਸੀਤਾਪੁਰ ਤੋਂ ਵਿਧਾਇਕ।
3. ਮਾਧੁਰੀ ਵਰਮਾ, ਬਹਿਰਾਇਚ ਦੇ ਨਾਨਪਾੜਾ ਤੋਂ ਵਿਧਾਇਕ।
4. ਜੈ ਚੌਬੇ, ਸੰਤ ਕਬੀਰਨਗਰ ਤੋਂ ਭਾਜਪਾ ਵਿਧਾਇਕ।
5. ਸਵਾਮੀ ਪ੍ਰਸਾਦ ਮੌਰਿਆ, ਕੈਬਨਿਟ ਮੰਤਰੀ
6. ਭਗਵਤੀ ਸਾਗਰ, ਵਿਧਾਇਕ, ਬਿਲਹੌਰ ਕਾਨਪੁਰ
7. ਬ੍ਰਿਜੇਸ਼ ਪ੍ਰਜਾਪਤੀ, ਵਿਧਾਇਕ
8. ਰੋਸ਼ਨ ਲਾਲ ਵਰਮਾ, ਵਿਧਾਇਕ
9. ਵਿਨੈ ਸ਼ਾਕਿਆ, ਵਿਧਾਇਕ
10. ਅਵਤਾਰ ਸਿੰਘ ਭਡਾਨਾ, ਵਿਧਾਇਕ
11. ਦਾਰਾ ਸਿੰਘ ਚੌਹਾਨ, ਕੈਬਨਿਟ ਮੰਤਰੀ ਮੰਤਰੀ
12. ਮੁਕੇਸ਼ ਵਰਮਾ, ਐਮ.ਐਲ.ਏ