Friday, November 22, 2024
 

ਰਾਸ਼ਟਰੀ

ਭਾਜਪਾ ਆਗੂ ਨੂੰ ਕਤਲ ਕਰਨ ਦੀ ਸਾਜ਼ਸ਼ ਕੈਮਰੇ 'ਚ ਕੈਦ, ਵੇਖੋ ਵੀਡੀਓ

December 02, 2021 07:40 AM

ਬੰਗਲੌਰ : ਕਰਨਾਟਕ ਵਿੱਚ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਭਾਜਪਾ ਦੇ ਇੱਕ ਵਿਧਾਇਕ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ। ਉਕਤ ਵਿਅਕਤੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਦਾ ਆਗੂ ਹੈ ਅਤੇ ਭਾਜਪਾ ਆਗੂ ਨਾਲ ਦੁਸ਼ਮਣੀ ਕਾਰਨ ਉਸ ਨੂੰ ਮਾਰਨ ਦੀ ਗੱਲ ਆਖ ਰਿਹਾ ਹੈ।

ਕਾਂਗਰਸੀ ਆਗੂ ਦਾ ਨਾਂ ਗੋਪਾਲਕ੍ਰਿਸ਼ਨ ਹੈ। ਵੀਡੀਓ ਵਿੱਚ ਗੋਪਾਲਕ੍ਰਿਸ਼ਨ ਨੂੰ ਭਾਜਪਾ ਦੇ ਕਰਨਾਟਕ ਦੇ ਵਿਧਾਇਕ ਐਸਆਰ ਵਿਸ਼ਵਨਾਥ ਨੂੰ ਕਤਲ ਅਤੇ ਮਿਟਾਉਣ ਦੀ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਗੋਪਾਲਕ੍ਰਿਸ਼ਨ ਕਥਿਤ ਤੌਰ 'ਤੇ ਵਿਸ਼ਵਨਾਥ ਦੇ ਕਤਲ ਦੀ ਯੋਜਨਾ ਬਣਾ ਰਿਹਾ ਹੈ, ਜੋ ਕਰਨਾਟਕ ਦੇ ਯੇਲਾਹੰਕਾ ਤੋਂ ਵਿਧਾਇਕ ਹੈ।
ਵੀਡੀਓ ਵਿੱਚ ਦਿਖ ਰਿਹਾ ਹੈ ਕਿ ਕਾਂਗਰਸੀ ਆਗੂ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਦਾ ਹੈ। ਵੀਡੀਓ 'ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ-''ਮਾਰੋ, ਵਿਧਾਇਕ ਨੂੰ ਖਤਮ ਕਰੋ। ਚਲੋ ਇਹ ਇੱਕ ਕਰੋੜ ਰੁਪਏ ਹੈ। ਠੀਕ ਹੈ. ਚਲੋ ਖਤਮ ਕਰੀਏ, ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ... ਇਹ ਸਾਡੇ ਵਿਚਕਾਰ ਰਹਿਣਾ ਚਾਹੀਦਾ ਹੈ। ”

ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵੀਡੀਓ ਕਦੋਂ ਦੀ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੂਬੇ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਵੀ ਤੇਜ਼ ਹੋ ਗਈ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਰਾਜ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਵਿਧਾਇਕ ਵਿਸ਼ਵਨਾਥ ਨੇ ਵੀ ਇਸ ਮੁੱਦੇ 'ਤੇ ਉਨ੍ਹਾਂ ਨਾਲ ਗੱਲ ਕੀਤੀ ਹੈ।

 

Have something to say? Post your comment

 
 
 
 
 
Subscribe