Friday, November 22, 2024
 

ਚੰਡੀਗੜ੍ਹ / ਮੋਹਾਲੀ

ਉਪ ਮੁੱਖ ਮੰਤਰੀ ਨੇ ਲਿਆ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ

October 30, 2021 08:13 AM

ਵਿਭਾਗ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਸਬੰਧੀ ਹੋਰ ਸਕੀਮਾਂ ਲੈ ਕੇ ਆਉਣ ਲਈ ਕਿਹਾ

ਸਾਬਕਾ ਸੈਨਿਕਾਂ ਨੂੰ ਮੁੜ ਰੁਜ਼ਗਾਰ ਪ੍ਰਾਪਤੀ ਵਿੱਚ ਸਹਾਇਤਾ ਦੇਣ ਲਈ ਪੈਸਕੋ ਨੂੰ ਮਿਆਰੀ ਸਿਲਖਾਈ ਦੇਣ ਦੇ ਨਿਰਦੇਸ਼

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਕਾਜ ਦਾ ਜਾਇਜਾ ਲੈਂਦਿਆਂ ਉਪ ਮੁੱਖ ਮੰਤਰੀ ਓ.ਪੀ. ਸੋਨੀ (Deputy CM OP Soni), ਜਿਨਾਂ ਕੋਲ ਇਸ ਵਿਭਾਗ ਦਾ ਚਾਰਜ ਵੀ ਹੈ, ਨੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ ਲਈ ਕਿਹਾ।

ਸੋਨੀ (Deputy CM OP Soni) ਨੇ ਕਿਹਾ ਕਿ ਸਾਬਕਾ ਸੈਨਿਕਾਂ ਨੇ ਸਾਡੀਆਂ ਸਰਹੱਦਾਂ ਅਤੇ ਦੇਸ ਦੀ ਪ੍ਰਭੂਸੱਤਾ ਦੀ ਰਾਖੀ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੇ ਦਿਨ ਦਾਅ ’ਤੇ ਲਾਏ ਹਨ ਅਤੇ ਅਸੀਂ ਉਨਾਂ ਲਈ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਹਾਂ ਕਿ ਉਨਾਂ ਦੇ ਪਰਿਵਾਰਾਂ ਦਾ ਖਿਆਲ ਰੱਖੀਏ ਅਤੇ ਉਨਾਂ ਦੀ ਉਮਰ ਅਤੇ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ਵਿੱਚ ਉਨਾਂ ਦੀ ਮਦਦ ਕਰੀਏ। ਉਨਾਂ ਨੇ ਵਿਭਾਗ ਨੂੰ ਸਾਬਕਾ ਸੈਨਿਕਾਂ ਲਈ ਤੁਰੰਤ ਨਵੀਆਂ ਭਲਾਈ ਸਕੀਮਾਂ ਲੈ ਕੇ ਆਉਣ ਦੇ ਨਿਰਦੇਸ਼ ਦਿੱਤੇ।

ਉਨਾਂ (Deputy CM OP Soni) ਨੇ ਸੀ.ਐਮ.ਡੀ. ਪੈਸਕੋ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੂੰ ਭਰਤੀ ਕਰਨ ਅਤੇ ਮੁੜ ਰੁਜਗਾਰ ਪ੍ਰਾਪਤੀ ਵਿੱਚ ਉਨਾਂ ਦੀ ਮਦਦ ਕਰਨ ਲਈ ਉਨਾਂ ਨੂੰ ਮਿਆਰੀ ਸਿਖਲਾਈ ਦੇਣ ਵਾਸਤੇ ਕਿਹਾ।

ਸੂਬੇ ਵਿੱਚ ਲਗਭਗ 14 ਲੱਖ ਸਾਬਕਾ ਸੈਨਿਕ ਅਤੇ ਉਨਾਂ ਦੇ ਆਸਰਿਤ ਹਨ ਜਿਨਾਂ ਵਿੱਚ ਲਗਭਗ 3.40 ਲੱਖ ਸਾਬਕਾ ਸੈਨਿਕ ਅਤੇ ਲਗਭਗ 10.50 ਲੱਖ ਉਨਾਂ ਦੇ ਵਾਰਸ/ਆਸਰਿਤ ਹਨ। ਉਨਾਂ (Deputy CM OP Soni) ਨੇ ਪੈਸਕੋ ਨੂੰ ਸੈਨਿਕ ਸੁਰੱਖਿਆ ਸਿਖਲਾਈ ਸੰਸਥਾ, ਮੋਹਾਲੀ ਦੀ ਕਾਰਜਸੀਲਤਾ ਨੂੰ ਵਧਾਉਣ ਅਤੇ ਸਾਬਕਾ ਸੈਨਿਕਾਂ ਨੂੰ ਸੁਰੱਖਿਆ ਸਬੰਧੀ ਸਿਖਲਾਈ ਪ੍ਰਦਾਨ ਕਰਨ ਲਈ ਕਿਹਾ।

ਮੌਜੂਦਾ ਸਮੇਂ ਪੈਸਕੋ ਵਿੱਚ ਲਗਭਗ 10, 000 ਸਾਬਕਾ ਸੈਨਿਕ ਹਨ, ਜੋ ਵੱਖ-ਵੱਖ ਡਿਊਟੀਆਂ ’ਤੇ ਨਿਯੁਕਤ ਹਨ, ਜਿਨਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਡਿਊਟੀਆਂ ਵਿੱਚ ਹਨ। ਪੈਸਕੋ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸਨਾਂ ਨੂੰ ਸਿਖਲਾਈ ਪ੍ਰਾਪਤ ਡਰਾਈਵਰ ਵੀ ਪ੍ਰਦਾਨ ਕੀਤੇ ਹਨ।

ਬਠਿੰਡਾ ਅਤੇ ਮੋਹਾਲੀ ਕੈਂਪਸ ਵਿੱਚ ਪੈਸਕੋ ਵੋਕੇਸਨਲ ਟਰੇਨਿੰਗ ਇੰਸਟੀਚਿਊਟ (ਪੀਵੀਟੀਆਈ) ਸੁਰੱਖਿਆ ਅਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਉਂਦਾ ਹੈ ਜਿਸ ਵਿੱਚ ਬੇਸਿਕ ਕੰਪਿਊਟਰ ਸਕਿੱਲਜ਼, ਫਾਇਰ ਅਤੇ ਇੰਡਸਟ੍ਰੀਅਲ ਸੇਫ਼ਟੀ, ਰੈਫਿ੍ਰਜਰੇਸਨ ਅਤੇ ਏਅਰ-ਕੰਡੀਸਨਿੰਗ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਟੈਕਨੀਸੀਅਨ ਅਤੇ ਜੇਸੀਬੀ ਤੋਂ ਇਲਾਵਾ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸੇਵਾ ਨਿਭਾਉਣ ਵਾਲਿਆਂ ਲਈ ਡਾਇਰੈਕਟੋਰੇਟ ਜਨਰਲ ਆਫ਼ ਰੀਸੈਟਲਮੈਂਟ (ਐਮਓਡੀ) ਦੇ ਕੋਰਸ ਸਾਮਲ ਹਨ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸੇਸ ਸਕੱਤਰ ਰੱਖਿਆ ਭਲਾਈ ਸੇਵਾਵਾਂ ਮੋਹਨੀਸ਼ ਕੁਮਾਰ, ਡਾਇਰੈਕਟਰ ਰੱਖਿਆ ਭਲਾਈ ਸੇਵਾਵਾਂ, ਡਾਇਰੈਕਟਰ ਰੱਖਿਆ ਭਲਾਈ ਸੇਵਾਵਾਂ ਬਿ੍ਰਗੇਡੀਅਰ ਸਤਿੰਦਰ ਸਿੰਘ , ਮੇਜਰ ਜਨਰਲ ਏ ਪੀ ਸਿੰਘ, ਬਿ੍ਰਗੇਡੀਅਰ ਆਈ ਐਸ ਗਾਖਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

 

Have something to say? Post your comment

Subscribe