ਨਵੀਂ ਦਿੱਲੀ: ਰੂਸ 'ਚ ਕੋਰੋਨਾ ਫਿਰ ਤੋਂ ਤਬਾਹੀ ਮਚਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ। ਇਸ ਦੇ ਨਾਲ ਹੀ 1159 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ 'ਤੇ ਕਾਬੂ ਪਾਉਣ ਲਈ ਪੁਤਿਨ ਸਰਕਾਰ ਨੇ 11 ਦਿਨਾਂ ਦਾ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ। ਵੀਰਵਾਰ ਤੋਂ ਰੂਸ ਵਿੱਚ ਸਕੂਲ, ਕਾਲਜ, ਮਾਲ, ਰੈਸਟੋਰੈਂਟ ਤੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਦੇ 85 ਖੇਤਰਾਂ ਵਿੱਚ ਜਿੱਥੇ ਸਥਿਤੀ ਖਾਸ ਤੌਰ 'ਤੇ ਗੰਭੀਰ ਹੈ, ਕੰਮ ਪਹਿਲਾਂ ਰੋਕਿਆ ਜਾ ਸਕਦਾ ਹੈ ਤੇ ਛੁੱਟੀਆਂ 7 ਨਵੰਬਰ ਤੋਂ ਅੱਗੇ ਵਧਾਈਆਂ ਜਾ ਸਕਦੀਆਂ ਹਨ।