Thursday, November 21, 2024
 

ਸੰਸਾਰ

ਮੋਡਰਨਾ ਅਤੇ ਫ਼ਾਈਜ਼ਰ ਵੈਕਸੀਨ ਨੂੰ ਵਧੀਆ ਕਰਾਰ ਦਿਤਾ

October 13, 2021 08:48 AM

ਵਾਸ਼ਿੰਗਟਨ : ਮੋਡਰਨਾ ਅਤੇ ਫ਼ਾਈਜ਼ਰ ਦੇ ਐਂਟੀ-ਕੋਵਿਡ-19 ਟੀਕੇ ਬਹੁਤ ਜ਼ਿਆਦਾ ਛੂਤਕਾਰੀ ਡੈਲਟਾ ਸਮੇਤ ਸਾਰਸ-ਕੋਵਿ-2 ਵਾਇਰਸ ਦੇ ਵੱਖ-ਵੱਖ ਰੂਪਾਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਮੰਗਲਵਾਰ ਨੂੰ ‘ਨੇਚਰ’ ਜਰਨਲ ਵਿਚ ਪ੍ਰਕਾਸ਼ਤ ਇਹ ਅਧਿਐਨ ਇਹ ਵੀ ਦਰਸ਼ਾਉਂਦਾ ਹੈ ਕਿ ਟੀਕਾਕਰਣ ਤੋਂ ਪਹਿਲਾਂ ਜਿਹੜੇ ਲੋਕ ਵਾਇਰਸ ਨਾਲ ਪੀੜਤ ਹੋਏ ਸਨ, ਉਨ੍ਹਾਂ ਵਿਚ ਉਨ੍ਹਾਂ ਲੋਕਾਂ ਨਾਲੋਂ ਵਧੇਰੇ ਠੋਸ ਪ੍ਰਤੀਰੋਧਕਤਾ ਦਿਸੀ ਜੋ ਇਸ ਲਾਗ ਦੀ ਚਪੇਟ ਵਿਚ ਨਹੀਂ ਆਏ ਸਨ ਅਤੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਸੀ।
ਇਹ ਨਤੀਜੇ ਤਥਾਕਥਿਤ ‘ਉਪਲਬਧੀ’ ਵਿਚ ਵਾਧੇ ਦੇ ਰੂਪ ਵਿਚ ਆਏ ਹਨ ਕਿਉਂਕਿ ਟੀਕਾ ਲਗਵਾ ਚੁੱਕੇ ਲੋਕਾਂ ਵਿਚ ਡੈਲਟਾ ਰੂਪ ਦੇ ਨਾਲ ਲਾਗ ਦੇ ਬਾਅਦ ਇਹ ਸਵਾਲ ਬਣੇ ਹੋਏ ਸਨ ਕੀ ਟੀਕੇ ਉਭਰ ਰਹੇ ਨਵੇਂ ਰੂਪ ਪ੍ਰਤੀ ਵਿਆਪਕ ਸੁਰੱਖਿਆ ਪ੍ਰਦਾਨ ਕਰਦੇ ਹਨ। ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਕੀਕੋ ਇਵਾਸਾਕੀ ਨੇ ਕਿਹਾ, “ਟੀਕੇ ਡੈਲਟਾ ਅਤੇ ਹੋਰ ਰੂਪਾਂ ਵਿਰੁਧ ਉੱਚ ਪੱਧਰੀ ਐਂਟੀਬਾਡੀਜ਼ ਪੈਦਾ ਕਰਦੇ ਹਨ। ਦੋ ਖ਼ੁਰਾਕਾਂ ਇਕ ਖ਼ੁਰਾਕ ਨਾਲੋਂ ਬਿਹਤਰ ਹੁੰਦੀਆਂ ਹਨ।’’ ਖੋਜੀਆਂ ਨੇ ਕਿਹਾ ਕਿ ਅਧਿਐਨ ਨੇ ਦਿਖਾਇਆ ਹੈ ਕਿ ਬੂਸਟਰ ਖ਼ੁਰਾਕ ਸਾਰਸ-ਕੋਵਿ-2 ਨੂੰ ਦੂਰ ਕਰਨ ਵਿਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਖੋਜ ਟੀਮ ਨੇ ਨਵੰਬਰ 2020 ਤੋਂ ਜਨਵਰੀ 2021 ਤਕ ਅਮਰੀਕਾ ਦੇ 40 ਸਿਹਤ ਕਰਮਚਾਰੀਆਂ ਦੇ ਖੂਨ ਦੇ ਨਮੂਨੇ ਉਨ੍ਹਾਂ ਦੇ ਟੀਕਾਕਰਣ ਤੋਂ ਪਹਿਲਾਂ ਲਏ। ਉਸ ਤੋਂ ਬਾਅਦ ਦੇ ਹਫ਼ਤੇ ਵਿਚ, ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਖੂਨ ਦੇ ਨਮੂਨੇ ਲਏ, ਜਿਨ੍ਹਾਂ ਨੇ ਮੋਡਰਨਾ ਜਾਂ ਫ਼ਾਈਜ਼ਰ ਦੀ ਦੂਜੀ ਖ਼ੁਰਾਕ ਲਈ ਸੀ। ਖੋਜੀਆਂ ਨੇ ਸਾਰੇ ਖੂਨ ਦੇ ਨਮੂਨਿਆਂ ਵਿਚ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਸਬੂਤ ਪਾਏ। ਉਂਝ ਰੂਪ ਅਤੇ ਵਿਅਕਤੀ ਵਿਚ ਉਸ ਦਾ ਪ੍ਰਭਾਵ ਵੱਖਰਾ ਸੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe