ਮੋਹਾਲੀ (ਸੱਚੀ ਕਲਮ ਬਿਊਰੋ) : ਜ਼ਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਵੱਲੋ ਮਾਰਚ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਪੀੜਤ ਪਰਿਵਾਰਾਂ ਨਾਲ ਖੜੀ ਹੈ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਜਾਂਚ ਕਰਕੇ ਪਰਿਵਾਰਾਂ ਇੰਨਸਾਫ ਦਵਾਇਆ ਜਾਵੇ। ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਇਸ ਲਈ ਕੇਂਦਰ ਸਰਕਾਰ ਪੁਖਤਾ ਇੰਤਜਾਮ ਕਰੇ।
ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਜੋ ਹਾਲਾਤ ਬਣੇ ਨੇ ਇਸ ਦੀ ਜੁੰਮੇਵਾਰ ਕੇਂਦਰ ਦੀ ਸਰਕਾਰ ਹੈ। ਦੇਸ਼ ਵਿਰੋਧੀ ਤਾਕਤਾਂ ਹਮੇਸ਼ਾ ਦਹਿਸ਼ਤ ਫੈਲਾਉਣ ਲਈ ਤਿਆਰ ਰਹਿੰਦੀਆਂ ਨੇ ਪਰ ਕੇਂਦਰ ਦੀ ਸਰਕਾਰ ਅੱਤਵਾਦ ਨੂੰ ਖਤਮ ਕਰਨ ਵਿੱਚ ਨਾਕਾਮਯਾਬ ਰਹੀ ਹੈ ਤੇ ਸਿਰਫ ਅੱਤਵਾਦ ਤੇ ਜਾਤ ਪਾਤ ਦੇ ਨਾਮ ਉਪਰ ਰਾਜਨੀਤਕ ਕਰ ਰਹੀ ਹੈ।
ਡਾਕਘਰ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਘੱਟ ਘਿਣਤੀਆਂ ਨੂੰ ਇੰਨਸਾਫ ਦਿਵਾਉਣ ਵਿੱਚ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਹੈ। 2022 ਵਿੱਚ ਪੰਜਾਬ ਅਤੇ 2024 ਵਿੱਚ ਕੇਜਰੀਵਾਲ ਦੀ ਸਰਕਾਰ ਬਣਨ ਤੇ ਦੇਸ਼ ਵਿੱਚੋਂ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ।
ਇਸ ਮੌਕੇ ਅਮਰਦੀਪ ਕੌਰ , ਕਸ਼ਮੀਰ ਕੌਰ, ਸਵਰਨ ਲਤਾ, ਸਿੰਪਲ ਨਾਇਰ, ਹਰਵਿੰਦਰ ਕੌਰ ਸੋਨੀਆ, ਅੰਨੂ ਬੱਬਰ, ਸਰਬਜੀਤ ਪੰਧੇਰ, ਮਨਦੀਪ ਮਟੌਰ, ਜਸਪਾਲ ਕਾਉਣੀ, ਗੁਰਮੇਲ ਸਿੱਧੂ, ਗੱਜਣ ਸਿੰਘ, ਜਸਪਾਲ ਕੁੰਭੜਾ, ਕਰਮਜੀਤ ਸਿੰਘ, ਗੁਰਚਰਨ ਸਿੰਘ ਨਿਰਮਲ ਸਿੰਘ ਆਦਿ ਸ਼ਾਮਲ ਹੋਏ।