ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਵਿੱਚ ਸ਼ਨੀਵਾਰ ਨੂੰ ਕੋਵਿਡ-19 (Covid-19) ਦੇ 29 ਨਵੇਂ ਮਾਮਲੇ ਆਉਣ ਨਾਲ ਸੰਕਰਮਿਤਾਂ ਦੀ ਗਿਣਤੀ 6, 01, 849 ਹੋ ਗਈ। ਸੂਬੇ ਦੇ ਸਿਹਤ ਬੁਲੇਟਿਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ।
ਪਿਛਲੇ 24 ਘੰਟੇ ਦੇ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਨਾਲ ਕਿਸੇ ਦੀ ਮੌਤ ਨਹੀਂ ਹੋਈ ਅਤੇ ਮ੍ਰਿਤਕਾਂ ਗਿਣਤੀ 16, 529 ਹੋ ਹੋਈ ਹੈ। ਪੰਜਾਬ ਵਿੱਚ 231 ਮਰੀਜ ਜ਼ੇਰੇ ਇਲਾਜ ਹਨ, ਜਦੋਂ ਕਿ 5, 85, 089 ਲੋਕ ਰਿਕਵਰ ਹੋ ਚੁੱਕੇ ਹਨ।
ਕੇਂਦਰਸ਼ਾਸਿਤ ਖੇਤਰ ਚੰਡੀਗੜ੍ਹ ਵਿੱਚ ਚਾਰ ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਨਾਲ ਪੀੜਤਾਂ ਦੀ ਗਿਣਤੀ ਵਧਕੇ 65, 277 ਹੋ ਗਈ ਹੈ। ਚੰਡੀਗੜ੍ਹ ਵਿੱਚ ਹੁਣ ਤੱਕ 820 ਲੋਕਾਂ ਦੀ ਮੌਤ ਹੋਈ ਹੈ। ਸ਼ਹਿਰ ਵਿੱਚ 42 ਮਰੀਜਾਂ ਦਾ ਇਲਾਜ ਜਾਰੀ ਹੈ, ਜਦੋਂ ਕਿ 64, 415 ਲੋਕ ਠੀਕ ਹੋ ਚੁੱਕੇ ਹਨ।