ਵਾਸ਼ਿੰਗਟਨ : ਵਿਜ਼ਟਰ ਵੀਜ਼ਾ ’ਤੇ ਅਮਰੀਕਾ ਆਉਣ ਵਾਲਿਆਂ ਲਈ ਬਾਇਡਨ ਸਰਕਾਰ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਜਾਂ ਡਬਲਿਊ.ਐਚ.ਓ. ਤੋਂ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਉਣ ਵਾਲੇ ਹੀ ਜਹਾਜ਼ ਚੜ੍ਹ ਸਕਣਗੇ। ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਵੱਲੋਂ ਸ਼ੁੱਕਰਵਾਰ ਸ਼ਾਮ ਕੀਤਾ ਐਲਾਨ ਕੈਨੇਡਾ ਵਾਸੀਆਂ ਲਈ ਰਾਹਤ ਲੈ ਕੇ ਆਇਆ ਹੈ ਕਿਉਂਕਿ ਐਸਟਰਜ਼ੈਨੇਕਾ ਦੇ ਟੀਕੇ ਨੂੰ ਭਾਵੇਂ ਅਮਰੀਕਾ ਵਿਚ ਪ੍ਰਵਾਨਗੀ ਨਹੀਂ ਮਿਲੀ ਪਰ ਡਬਲਿਊ.ਐਚ.ਓ. ਤੋਂ ਮਾਨਤਾ ਮਿਲੀ ਹੋਈ ਹੈ। ਅਮਰੀਕਾ ਦੇ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਸਿਰਫ਼ ਫ਼ਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੇ ਟੀਕਿਆਂ ਨੂੰ ਮਾਨਤਾ ਦਿਤੀ ਗਈ ਹੈ।