Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਡਿਜੀਟਲ ਮੀਡੀਆ ਭਾਈਚਾਰੇ ਨਾਲ ਵਰਕਸ਼ਾਪ ਦਾ ਆਯੋਜਨ

October 09, 2021 07:41 AM
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। 
 
ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।
 
ਵੋਟਰ ਆਊਟਰੀਚ ਪਹਿਲਕਦਮੀਆਂ ਤੱਕ ਪਹੁੰਚ ਬਾਰੇ ਬੋਲਦਿਆਂ, ਡਾ. ਐਸ ਕਰੁਣਾ ਰਾਜੂ, ਮੁੱਖ ਚੋਣ ਅਧਿਕਾਰੀ ਪੰਜਾਬ ਨੇ ਕਿਹਾ ਕਿ ਰਵਾਇਤੀ ਮੀਡੀਆ ਤੋਂ ਇਲਾਵਾ, ਡਿਜੀਟਲ ਮਾਧਿਅਮ ‘ਤੇ ਵੀ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਨਿਊਜ ਪੋਰਟਲ, ਸੋਸਲ ਮੀਡੀਆ ਅਤੇ ਬਲੌਗਰਸ/ਵਲੌਗਰਸ ਵਰਗੇ ਪਲੇਟਫਾਰਮ ਅਹਿਮ ਭੂਮਿਕਾ ਨਿਭਾਉਣਗੇ। ਇਸ ਸੰਦਰਭ ਵਿੱਚ, ਉਹਨਾਂ ਨੇ ਡਿਜੀਟਲ ਮਾਧਿਅਮ ਦੀ ਵਰਤੋਂ ਕਰਕੇ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਅਤੇ ਡਿਜੀਟਲ ਨਿਊਜ ਪਲੇਟਫਾਰਮਾਂ ਦੀਆਂ ਇਸਤਿਹਾਰਬਾਜੀ ਸਬੰਧੀ ਨੀਤੀਆਂ ਬਾਰੇ ਵੀ ਚਰਚਾ ਕੀਤੀ।
 
ਡਾ. ਰਾਜੂ ਨੇ ਭਾਰਤ ਦੇ ਚੋਣ ਕਮਿਸਨ (ਈਸੀਆਈ) ਵੱਲੋਂ ਤਕਨਾਲੋਜੀ ‘ਤੇ ਵਿਸੇਸ ਧਿਆਨ ਦੇਣ, ਈਵੀਐਮ (ਇਲੈਕਟ੍ਰੌਨਿਕ ਵੋਟਿੰਗ ਮਸੀਨਾਂ) ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਵੱਖ -ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। 
 
ਉਨਾਂ ਅੱਗੇ ਕਿਹਾ ਕਿ ਡਿਜੀਟਲ ਪਲੇਟਫਾਰਮ ਵੋਟਰਾਂ ਨੂੰ ਚੋਣ ਮਸੀਨਰੀ ਨਾਲ ਜੋੜਨ ਦਾ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ ਤਾਂ ਜੋ ਨਿਰੰਤਰ ਚੋਣਾਂ ਸਬੰਧੀ ਅਤੇ ਲੋਕਤੰਤਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
 
ਭਾਗੀਦਾਰਾਂ ਨੇ ਵੋਟਰ ਜਾਗਰੂਕਤਾ ਸਬੰਧੀ ਸੀਈਓ ਦਫ਼ਤਰ, ਪੰਜਾਬ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ।
 

Have something to say? Post your comment

Subscribe