ਕੋਇਟਾ : ਅੱਜ ਤੜਕੇ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਆਏ ਭੁਚਾਲ ਕਾਰਨ ਕਰੀਬ 20 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ ਹਨ। ਭੁਚਾਲ ਦੀ 5.9 ਤੀਬਰਤਾ ਮਾਪੀ ਗਈ ਹੈ। ਦਰਅਸਲ ਵੀਰਵਾਰ ਨੂੰ ਅੱਜ ਤੜਕੇ ਪਾਕਿਸਤਾਨ ਵਿੱਚ ਭੂਚਾਲ ਆਉਣ ਨਾਲ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ। ਆਏ ਭੂਚਾਲ ਦੀ 5.7 ਦੀ ਤੀਵਰਤਾ ਦੱਸੀ ਜਾ ਰਹੀ ਹੈ। ਦੱਖੀ ਪਾਕਿਸਤਾਨ ਵਿੱਚ ਆਏ ਭੁਚਾਲ ਸਬੰਧੀ ਇਕ ਸੀਨੀਅਰ ਅਧਿਕਾਰੀ ਅਨਵਰ ਹਾਸ਼ਮੀ ਨੇ ਦੱਸਿਆ ਕਿ ਛੱਤ ਅਤੇ ਕੰਧਾਂ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਮਹਿਲਾ ਅਤੇ 6 ਬੱਚੇ ਵੀ ਸ਼ਾਮਲ ਹਨ। ਮਲਬੇ ਹੇਠ ਹੋਰ ਦੱਬੇ ਲੋਕਾਂ ਨੂੰ ਕੱਢਣ ਲਈ ਬਚਾਅ ਕੰਮ ਲਗਾਤਾਰ ਜਾਰੀ ਹਨ।