ਮੋਹਾਲੀ (ਸੱਚੀ ਕਲਮ ਬਿਊਰੋ) : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਅੱਜ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਸੂਬਾ ਵਿਤ ਸਕੱਤਰ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਵਣ ਭਵਨ ਦਫ਼ਤਰ ਮੋਹਾਲੀ ਅੱਗੇ ਰੋਸ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ, ਜਸਵਿੰਦਰ ਸਿੰਘ ਸੌਜਾ, ਰਵੀ ਕਾਂਤ, ਕੇਵਲ ਕਿ੍ਸਨ ਗੜਸ਼ੰਕਰ , ਵਿਰਸਾ ਸਿੰਘ, ਤੇ ਗੁਰਦੀਪ ਮੁਕਤਸਰ, ਨੇ ਕਿਹਾ ਕਿ ਵਣ ਵਿਭਾਗ ਅੰਦਰ ਤਿੰਨ ਸਾਲ ਤੋਂ ਕੰਮ ਕਰਦੇ ਵਰਕਰਾਂ ਨੂੰ ਬਿਨਾਂ ਸ਼ਰਤ ਪੱਕਿਆਂ ਕੀਤਾ ਜਾਵੇ। ਜਿਹਨਾਂ ਵਰਕਰਾਂ ਨੇ 2006ਤੱਕ ਦੱਸ ਸਾਲ ਪੂਰੇ ਕਰਲੈ ਹਨ ਉਹਨਾਂ ਵਰਕਰਾਂ ਨੂੰ ਜਲਦੀ ਪੱਕਾ ਕੀਤਾ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਵੀਰਪਾਲ ਸਿੰਘ, ਅਮਨਦੀਪ ਸਿੰਘ ਛੱਤਬੀੜ, ਸੱਤ ਨਰੈਣ, ਮਨਤੇਜ ਸਿੰਘ, ਊਮਾ ਸ਼ੰਕਰ, ਨੇ ਕਿਹਾ ਕਿ ਵੱਖ ਵੱਖ ਸਕੀਮਾਂ ਦੀਆਂ ਰੁਕਿਆ ਤਨਖਾਹਾਂ ਤੁਰੰਤ ਦਿੱਤੀਆਂ ਜਾਣ ਵਿਭਾਗ ਵਿਚ ਨਵੇਂ ਕੰਮ ਚਲਾਏ ਜਾਣ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਨਿਰਮਲ ਸਿੰਘ ਰੋਪੜ, ਬਲਵੀਰ ਸਿੰਘ ਤਰਨਤਾਰਨ, ਛਿੰਦਰਪਾਲ, ਬੂਟਾ ਸਿੰਘ, ਹਰਜਿੰਦਰ ਸਿੰਘ, ਅਮਿ੍ਤਪਾਲ ਸਿੰਘ, ਜਗਤਾਰ ਸਿੰਘ, ਸੁੱਖਦੇਵ ਸਿੰਘ ਜਲੰਧਰ ਨੇ ਕਿਹਾ ਕੋਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਸਮੂਹ ਵਰਕਰਾਂ ਤੇ ਲਾਗੂ ਕੀਤੀ ਜਾਵੇ। ਵਿਭਾਗ ਅੰਦਰ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਸਾਰੇ ਕੰਮ ਮਸਟਰੋਲਾ ਰਾਹੀਂ ਕਰਵਾਏ ਜਾਣ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ, ਸੂਬਾ ਸਕੱਤਰ ਜਸਵੀਰ ਸਿੰਘ ਸ਼ੀਰਾ, ਸ਼ਿਵ ਕੁਮਾਰ ਨੇ ਕਿਹਾ ਪੰਜਾਬ ਦੀ ਸੀਨੀਆਰਤਾ ਸੂਚੀ ਫਾਈਨਲ ਕਰਕੇ ਕਾਫੀ ਜਥੇਬੰਦੀ ਨੂੰ ਦਿੱਤੀ ਜਾਵੇ। ਵਿਭਾਗੀ ਕੰਮ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਤੋਂ ਕਰਵਾਏ ਜਾਣ ਇਹਨਾਂ ਸਾਰਿਆਂ ਮੰਗਾਂ ਦੇ ਸਬੰਧ ਵਿੱਚ ਵਣ ਮੰਤਰੀ ਪੰਜਾਬ ਅਤੇ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਨਾਲ ਜੱਥੇਬੰਦੀ ਦੀ ਕਈ ਬਾਰ ਮੀਟਿੰਗ ਹੋ ਚੁੱਕੀ ਜਿਸ ਵਿੱਚ ਬਾਰ , ਬਾਰ ਮੰਗਾਂ ਮਨ ਕੇ ਅਜੇ ਤੱਕ ਲਾਗੂ ਨਹੀਂ ਕੀਤੀਆ ਜਿਸ ਦੇ ਵਿਰੋਧ ਵਿੱਚ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲ 3 ਜੁਲਾਈ 2021ਤੋ ਆਪਣੀਆ ਮੰਨਿਆ ਮੰਗਾਂ ਲਾਗੂ ਕਰਵਾਉਣ ਲਈ ਨਾਭਾ ਵਿਖੇ ਪੱਕਾ ਮੋਰਚਾ ਚੱਲ ਰਿਹਾ ਸੀ। ਪਰ ਕਿਸੇ ਕਾਰਨ ਕਰਕੇ ਵਣ ਮੰਤਰੀ ਸਾਧੂ ਸਿੰਘ ਧਰਮਸਰੋਤ ਨਾਭਾ ਬਦਲ ਗਏ ਇਸ ਲਈ ਇਹ ਧਰਨਾ ਨਾਭਾ ਤੋਂ ਬਦਲ ਕੇ ਵਣ ਭਵਨ ਦਫ਼ਤਰ ਮੋਹਾਲੀ ਅੱਗੇ ਸ਼ੁਰੂ ਕਰ ਦਿੱਤਾ ਗਿਆ। ਜੇਕਰ ਫਿਰ ਵੀ ਮੰਗਾ ਦਾ ਕੋਈ ਹੱਲ ਨਾ ਕੱਢਿਆ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ। ਜਾਵੇਗਾ ਅੱਜ ਦੇ ਧਰਨੇ ਵਿੱਚ ਰਣਜੀਤ ਸਿੰਘ, ਤਰਸੇਮ ਲਾਲ, ਕੁਲਦੀਪ ਸਿੰਘ ਬਲਜੀਤ ਸਿੰਘ, ਕਮਲਜੀਤ ਕੌਰ, ਜਸਪਾਲ ਕੌਰ, ਅਮਰਜੀਤ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।