ਮੋਹਾਲੀ : ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਅਤੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਸੈਕਟਰ 39 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਵਪਾਰ ਮੰਡਲ ਦੇ ਪ੍ਰਧਾਨ ਸ਼ਾਮਲ ਹੋਏ। ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਮੁੱਖ ਤੌਰ ਉੱਤੇ ਮੌਜੂਦ ਸਨ।
ਵਿਨੀਤ ਵਰਮਾ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਕੇ ਵਪਾਰੀਆਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇ ਅਤੇ ਪਾਰਟੀ ਜ਼ਿਲ੍ਹਾ ਪੱਧਰ 'ਤੇ ਮਜ਼ਬੂਤ ਹੋ ਸਕੇ।
ਇਸ ਮੌਕੇ ਬੈਠਕ ਵਿਚ ਪੰਜਾਬ ਭਰ ਵਿੱਚੋਂ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਗਰਗ (ਬਠਿੰਡਾ), ਵਰਿੰਦਰ ਸਿੰਘ (ਫ਼ਤਹਿਗੜ੍ਹ ਸਾਹਿਬ), ਸੋਮਨਾਥ ਬਾਂਗੜ (ਗੜ੍ਹਸ਼ੰਕਰ), ਰੋਹਿਤ ਵਰਮਾ (ਆਤਮ ਨਗਰ), ਰਾਜੀਵ ਕੁਮਾਰ (ਮੁਕਤਸਰ), ਰਾਜੇਸ਼ ਕੁਮਾਰ (ਨਵਾਂ ਸ਼ਹਿਰ), ਜਸਬੀਰ ਸਿੰਘ ਅਰੋੜਾ (ਅਨੰਦਪੁਰ ਸਾਹਿਬ), ਕੁਲਵੰਤ ਗਿੱਲ (ਮੋਹਾਲੀ), ਜ਼ਿਲ੍ਹਾ ਸਕੱਤਰ ਮੋਹਾਲੀ ਪ੍ਰਭਜੋਤ ਅਤੇ ਅਮਰਦੀਪ ਕੌਰ ਸੰਧੂ ਖਾਸ ਤੌਰ 'ਤੇ ਪੁੱਜੇ।