ਵੇਲਿੰਗਟਨ : ਜਾਨਵਰਾਂ ਜੇਕਰ ਉਹ ਪਾਲਤੂ ਹੋਣ ਤਾਂ ਉਨ੍ਹਾਂ ਦਾ ਇਹ ਹੱਕ ਵੀ ਹੁੰਦਾ ਹੈ ਕਿ ਉਨ੍ਹਾਂ ਨੂੰ ਖਾਣਾ ਪੀਣਾ ਸਮੇਂ ਸਿਰ ਦਿਤਾ ਜਾਵੇ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਘਟੋ ਘਟ ਵਿਦੇਸ ਵਿਚ ਤਾਂ ਜਾਨਵਰਾਂ ਦੇ ਮਾਲਕ ਨੂੰ ਸਜਾ ਹੁੰਦੀ ਹੀ ਹੈ। ਦਰਅਸਲ 300 ਗਾਵਾਂ ਕੁਪੋਸ਼ਿਤ ਹੋਣ ਕਾਰਨ ਨਿਊਜ਼ੀਲੈਂਡ ਦੇ ਇਕ ਕਿਸਾਨ ’ਤੇ 9000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਪ੍ਰਾਇਮਰੀ ਉਦਯੋਗ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਕਿਸਾਨ ਨੂੰ ਨਿਊਜ਼ੀਲੈਂਡ ਦੇ 1763 ਡਾਲਰ ਦੀ ਪਸ਼ੂ ਮੈਡੀਕਲ ਲਾਗਤ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਨੂੰ 6 ਮਹੀਨੇ ਤੋਂ ਵੱਧ ਉਮਰ ਦੇ 250 ਤੋਂ ਵੱਧ ਪਸ਼ੂਆਂ ਅਤੇ ਛੇ ਮਹੀਨੇ ਤੋਂ ਘੱਟ ਉਮਰ ਦੇ 60 ਵੱਛਿਆਂ ਨੂੰ ਖੇਤ ’ਚ ਰੱਖਣ ਤੋਂ ਆਯੋਗ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਪਰ ਰੋਵਨ ਨੇ ਆਪਣੇ ਖੇਤ ਦੇ ਹਾਲਾਤਾਂ ਨੂੰ ਵਿਗੜਨ ਦਿੱਤਾ। ਇਥੇ ਦਸ ਦਈਏ ਕਿ 2018 ਅਤੇ 2020 ਦੇ ਵਿਚਕਾਰ ਉਸਨੂੰ ਬਹੁਤ ਸਾਰੀਆਂ ਪਾਰਟੀਆਂ ਤੋਂ ਉਸਦੇ ਪਸ਼ੂਆਂ ਦੇ ਸਰੀਰ ਦੀ ਸਥਿਤੀ ਵਿਚ ਸੁਧਾਰ ਕਰਨ ਦੀ ਸਲਾਹ ਮਿਲੀ, ਜਿਸ ਵਿਚ ਉਸਦੇ ਉਦਯੋਗ ਸੰਗਠਨ ਅਤੇ ਖੇਤੀ ਸਲਾਹਕਾਰ ਸ਼ਾਮਲ ਹਨ। ਇਸ ਸਬੰਧ ਵਿਚ ਇਕ ਅਧਿਕਾਰੀ ਮਿਕਲਸਨ ਨੇ ਕਿਹਾ ਕਿ ਪਸ਼ੂਆਂ ਦੇ ਮਾਲਕਾਂ ’ਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁੰਦੀ ਹੈ। ਮਿਕੇਲਸਨ ਨੇ ਕਿਹਾ ਕਿ ਸਾਡੇ ਪਸ਼ੂ ਭਲਾਈ ਇੰਸਪੈਕਟਰਾਂ ਨੇ ਸਾਰੇ 288 ਪਸ਼ੂਆਂ ਦੀ ਜਾਂਚ ਕੀਤੀ।’ ਸਪਲੀਮੈਂਟਰੀ ਫੀਡ ਉਪਲਬਧ ਸੀ ਪਰ ਇਸ ਨੂੰ ਉਸ ਪੱਧਰ ’ਤੇ ਨਹੀਂ ਖੁਆਇਆ ਜਾ ਰਿਹਾ ਸੀ ਜਿਸ ਨਾਲ ਉਸ ਦੇ ਪਸ਼ੂਆਂ ਦੀ ਸਥਿਤੀ ਵਿਚ ਸੁਧਾਰ ਹੋ ਸਕੇ।
ਮਿਕੇਲਸਨ ਨੇ ਅੱਗੇ ਕਿਹਾ ਕਿ ਦੁੱਧ ਦੇਣ ਵਾਲੀਆਂ ਕਈ ਗਾਵਾਂ ਦਾ ਭਾਰ ਬਹੁਤ ਘੱਟ ਸੀ ਅਤੇ ਇਨ੍ਹਾਂ ਵਿਚੋਂ ਕੁਝ ਕਮਜ਼ੋਰ ਸਨ, ਜਦੋਂ ਕਿ ਹੋਰਾਂ ’ਚ ਵਿਕਾਸ ਦੇ ਰੁਕਣ ਦੇ ਸੰਕੇਤ ਦਿਖਾਈ ਦਿੱਤੇ।