Tuesday, November 12, 2024
 

ਸੰਸਾਰ

UN ’ਚ ਇਮਰਾਨ ਨੇ ਭਾਰਤ ਤੇ ਅਮਰੀਕਾ ਵਿਰੁਧ ਛੱਡੇ ਤਿੱਖੇ ਸ਼ਬਦੀ ਤੀਰ

September 25, 2021 09:04 PM

ਨਿਊਯਾਰਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਦਿਤੇ ਸੰਬੋਧਨ ’ਚ ਜੰਮ ਕੇ ਅਮਰੀਕਾ ਅਤੇ ਭਾਰਤ ਵਿਰੁਧ ਜ਼ਹਿਰ ਉਗਲਿਆ ਅਤੇ ਅਪਣੇ ਦੇਸ਼ ਨੂੰ ਅਮਰੀਕੀ ਸ਼ੁਕਰਗੁਜ਼ਾਰੀ ਅਤੇ ਅੰਤਰਰਾਸ਼ਟਰੀ ਦੋਹਰੇਪਣ ਦਾ ਪੀੜਤ ਵਿਖਾਉਣ ਦੀ ਕੋਸ਼ਿਸ਼ ਕੀਤੀ।

ਇਮਰਾਨ ਖ਼ਾਨ ਦਾ ਪਹਿਲਾ ਰਿਕਾਰਡਿਡ ਭਾਸ਼ਣ ਸ਼ਾਮ ਨੂੰ ਪ੍ਰਸਾਰਿਤ ਕੀਤਾ ਗਿਆ, ਜਿਸ ’ਚ ਉਨ੍ਹਾਂ ਨੇ ਜਲਵਾਯੂ ਬਦਲਾਅ, ਸੰਸਾਰਕ ਇਸਲਾਮੋਫ਼ੋਬੀਆ ਅਤੇ ਭ੍ਰਿਸ਼ਟ ਵਰਗਾਂ ਵਲੋਂ ਵਿਕਸਾਸ਼ੀਲ ਦੇਸ਼ਾਂ ਦੀ ਲੁੱਟ ਵਰਗੇ ਵਿਸ਼ਿਆਂ ’ਤੇ ਗੱਲ ਕੀਤੀ। ਅਪਣੀ ਅੰਤਮ ਗੱਲ ਨੂੰ ਉਨ੍ਹਾਂ ਨੇ ਈਸਟ ਇੰਡੀਆ ਕੰਪਨੀ ਦੇ ਭਾਰਤ ਨਾਲ ਕੀਤੇ ਗਏ ਵਰਤਾਅ ਨਾਲ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ।

ਖ਼ਾਨ ਨੇ ਭਾਰਤ ਸਰਕਾਰ ਲਈ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਇਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਹਿੰਦੂ ਰਾਸ਼ਟਰਵਾਦੀ ਸਰਕਾਰ ਅਤੇ ਫ਼ਾਸੀਵਾਦੀ ਦਸਿਆ। ਖ਼ਾਨ ਨੇ ਅਮਰੀਕਾ ਨੂੰ ਲੈ ਕੇ ਗੁੱਸਾ ਅਤੇ ਦੁੱਖ ਜ਼ਾਹਰ ਕੀਤਾ ਅਤੇ ਉਸ ’ਤੇ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੋਹਾਂ ਦਾ ਸਾਥ ਛੱਡ ਦੇਣ ਦਾ ਦੋਸ਼ ਲਗਾਇਆ। ਖ਼ਾਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ’ਚ ਮੌਜੂਦਾ ਸਥਿਤੀ ਲਈ ਕੁੱਝ ਕਾਰਨਾਂ ਨਾਲ ਅਮਰੀਕਾ ਦੇ ਨੇਤਾਵਾਂ ਅਤੇ ਯੂਰਪ ’ਚ ਕੱੁਝ ਨੇਤਾਵਾਂ ਵਲੋਂ ਪਾਕਿਸਤਾਨ ਨੂੰ ਕਈ ਘਟਨਾਵਾਂ ਲਈ ਦੋਸ਼ ਦਿਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਮੈਂ ਸੱਭ ਨੂੰ ਦਸਣਾ ਚਾਹੁੰਦਾ ਹਾਂ ਕਿ ਅਫ਼ਗ਼ਾਨਿਸਤਾਨ ਦੇ ਇਲਾਵਾ ਜਿਸ ਦੇਸ਼ ਨੂੰ ਸੱਭ ਤੋਂ ਵੱਧ ਸਹਿਣਾ ਪਿਆ ਹੈ, ਉਹ ਪਾਕਿਸਤਾਨ ਹੈ, ਜਿਸ ਨੇ 9/11 ਤੋਂ ਬਾਅਦ ਅਤਿਵਾਦ ਵਿਰੁਧ ਅਮਰੀਕੀ ਯੁੱਧ ’ਚ ਉਸ ਦਾ ਸਾਥ ਦਿਤਾ।

ਖ਼ਾਨ ਨੇ ਕਿਹਾ ਕਿ ਅਮਰੀਕਾ ਨੇ 1990 ’ਚ ਅਪਣੇ ਸਾਬਕਾ ਸਾਥੀ (ਪਾਕਿਸਤਾਨ) ਨੂੰ ਪਾਬੰਦੀ ਲਗਾ ਦਿਤੀ ਗਈ ਸੀ ਪਰ 9/11 ਦੇ ਹਮਲਿਆਂ ਤੋਂ ਬਾਅਦ ਫਿਰ ਤੋਂ ਉਸ ਦਾ ਸਾਥ ਮੰਗਿਆ। ਖ਼ਾਨ ਨੇ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਵਲੋਂ ਮਦਦ ਕੀਤੀ ਗਈ ਪਰ 80 ਹਜ਼ਾਰ ਪਾਕਿਸਤਾਨੀ ਲੋਕਾਂ ਨੂੰ ਜਾਨ ਗੁਆਉਣੀ ਪਈ।

ਖ਼ਾਨ ਨੇ ਕਿਹਾ ਕਿ ਤਾਰੀਫ਼ ਦੇ ਬਜਾਏ ਪਾਕਿਸਤਾਨ ਦੇ ਹਿੱਸੇ ਸਿਰਫ਼ ਇਲਜ਼ਾਮ ਆਇਆ। ਖ਼ਾਨ ਨੇ ਸ਼ਾਂਤੀ ਕਾਇਮ ਕਰਨ ਦੇ ਬਿਆਨਾਂ ਦੇ ਬਾਵਜੂਦ ਕਈ ਅਫ਼ਗ਼ਾਨਾਂ ਨੇ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੇ ਪੂਨਰ ਉਥਾਨ ਲਈ ਪਾਕਿਸਤਾਨ ਨੂੰ ਤਾਲਿਬਾਨ ਨਾਲ ਉਸ ਦੇ ਕਰੀਬੀ ਸਬੰਧਾਂ ਕਾਰਨ ਦੋਸ਼ੀ ਠਹਿਰਾਇਆ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

IRCC closes the Student Direct Stream, effective immediately

अमेरिकी राष्ट्रपति चुनाव के बारे में 10 रोचक तथ्य

ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ, ਤਾਲਾਬੰਦੀ ਸ਼ੁਰੂ

 
 
 
 
Subscribe